ਟੀ.ਬੀ. ਐਕਟਿਵ ਫਾਈਡਿੰਗ ਅਧੀਨ ਪੈਰਾ ਮੈਡੀਕਲ ਸਟਾਫ਼ ਦੀ ਕਰਵਾਈ ਟ੍ਰੇਨਿੰਗ
,
ਸ੍ਰੀ ਮੁਕਤਸਰ ਸਾਹਿਬ:- ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਲੋਕਾਂ ਦੀ ਸਿਹਤ ਨੂੰ ਠੀਕ ਰੱਖਣ ਲਈ ਚਲਾਏੇ ਗਏ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਮਿਆਰੀ ਪੱਧਰ ਦੀਆਂ ਸਿਹਤ ਸੇਵਾਵਾਂ ਦੇਣ ਸਬੰਧੀ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਡਾ ਹਰੀ ਨਰਾਇਣ ਸਿੰਘ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਵਿੱਚ ਟੀ.ਬੀ. ਦੀ ਬਿਮਾਰੀ ਨੁੰ 2025 ਤੱਕ ਖਤਮ ਕਰਨ ਦੀ ਟੀਚੇ ਅਧੀਨ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ 8 ਮਾਰਚ ਤੋਂ 23 ਮਾਰਚ ਤੱਕ ਘਰ ਘਰ ਜਾ ਕੇ ਟੀ.ਬੀ. ਦੇ ਸ਼ੱਕੀ ਕੇਸਾਂ ਨੂੰ ਲੱਭਣ ਲਈ ਐਕਟਿਵ ਕੇਸ ਫਾਈਡਿੰਗ ਐਕਟਵਿਟੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਦਫ਼ਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵਿਖੇ ਜਿਲ੍ਹੇ ਦੇ ਸਮੂਹ ਬਲਾਕ ਐਕਸਟੈਂਸ਼ਨ ਐਜੂਕੇਟਰ, ਐਸ.ਟੀ.ਐਸ., ਐਮ.ਪੀ.ਐਚ.ਡਬਲਿਯੂ. (ਮੇਲ ਅਤੇ ਫੀਮੇਲ), ਟੀ.ਬੀ.ਐਚ.ਬੀ. ਨੂੰ ਸੈਂਸੇਟਾਈਜੇਸ਼ਨ ਵਰਕਸ਼ਾਮ ਕਮ ਟ਼ੇਨਿੰਗ ਕਰਵਾਈ ਗਈ। ਜ਼ੋ ਜਿਲ੍ਹੇ ਦੀਆਂ ਸਮੂਹ ਆਸ਼ਾ ਅਤੇ ਫੈਸਿਲੀਟੇਟਰ ਨੂੰ ਟ਼ੇਨਿੰਗ ਕਰਵਾਉਣਗੇ। ਆਸ਼ਾ ਘਰ ਘਰ ਜਾ ਕੇ ਸਰਵੇ ਕਰਨਗੀਆਂ ਖਾਸ ਕਰਕੇ ਭੱਠੇ, ਫੈਕਟਰੀਆਂ, ਰੇਹੜੀਆਂ, ਹੋਟਲਾਂ, ਢਾਬੇ, ਸਲੱਮ ਏਰੀਏ, ਜੇਲ੍ਹਾਂ ਆਦਿ ਵਿੱਚ ਜਾ ਕੇ ਸਰਵੇ ਕਰਨਗੇ ਅਤੇ ਟੀ.ਬੀ. ਦੇ ਸ਼ੱਕੀ ਮਰੀਜਾਂ ਦੇ ਬਲਗਮ ਦੇ ਸੈਂਪਲ ਇਕੱਤਰ ਕਰਕੇ ਸਬੰਧਿਤ ਲੈਬ ਤੋਂ ਟੈਸਟ ਕਰਵਾਉਣਗੇ। ਰਿਜਲਟ ਆਉਣ ਉਪਰੰਤ ਟੀ.ਬੀ. ਦੇ ਮਰੀਜ਼ ਨੂੰ ਟੀ.ਬੀ. ਦੀ ਦਵਾਈ ਦਾ ਕੋਰਸ ਮੁਫ਼ਤ ਕਰਵਾਇਆ ਜਾਵੇਗਾ।
ਇਸ ਸਮੇਂ ਡਾ ਸੁਨੀਲ ਅਰੋੜਾ ਸਿਵਲ ਹਸਪਤਾਲ ਮਲੋਟ ਅਤੇ ਡਾ ਪਰਮਪਾਲ ਸਿੰਘ ਸੰਧੂ ਜਿਲ੍ਹਾ ਟੀ.ਬੀ. ਅਫ਼ਸਰ ਨੇ ਦੱਸਿਆ ਕਿ ਆਰ.ਐਨ.ਟੀ.ਸੀ.ਪੀ. ਅਧੀਨ ਸਿਹਤ ਵਿਭਾਗ ਵੱਲੋਂ ਟੀ.ਬੀ. ਦੀ ਬਿਮਾਰੀ ਦਾ ਬਿਲਕੁਲ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਸੀ.ਬੀ. ਨਾਟ ਮਸ਼ੀਨ ਬਹੁਤ ਹੀ ਐਡਵਾਂਸ ਤਕਨੀਕ ਹੈ। ਜਿਸ ਨਾਲ ਬਹੁਤ ਹੀ ਮੁਢਲੀ ਸਟੇਜ਼ ਵਿੱਚ ਹੀ ਬਲਗਮ ਦੀ ਜਾਂਚ ਕਰਕੇ ਟੀ.ਬੀ. ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਨਾਲ ਹੀ ਇਸ ਮਸ਼ੀਨ ਨਾਲ ਟੀ.ਬੀ.ਦੀ ਬਿਮਾਰੀ ਲਈ ਮੁੱਖ ਦਵਾਈ ਰਿਫਾਮਾਈਸੀਨ ਦੀ ਰਜਿਸਟੈਂਸ ਦਾ ਵੀ ਪਤਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਟੀ.ਬੀ. ਦੇ ਮਰੀਜਾਂ ਨੂੰ ਲਗਾਤਾਰ ਪੂਰੀ ਕੋਰਸ ਦਵਾਈ ਖਾਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਆਰ.ਐਨ.ਟੀ.ਸੀ.ਪੀ. ਅਧੀਨ ਸੀ.ਬੀ. ਨਾਟ ਮਸ਼ੀਨ ਪਹਿਲਾਂ ਹੀ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗ ਚੁੱਕੀ ਹੈ। ਉਸ ਦੇ ਬਦੌਲਤ ਟੀ.ਬੀ. ਦੇ ਮੁਢਲੇ ਹਾਲਾਤ ਦੇ ਮਰੀਜ਼ ਦੀ ਪਹਿਚਾਣ ਕਰਕੇ ਉਹਨਾਂ ਨੂੰ ਟੀ.ਬੀ. ਦਾ ਮੁਫ਼ਤ ਇਲਾਜ ਕਰਕੇ ਉਹਨਾਂ ਨੂੰ ਚੰਗੀ ਸਿਹਤ ਦਿੱਤੀ ਜਾ ਚੁੱਕੀ ਹੈ। ਇਸ ਮਸ਼ੀਨ ਨਾਲ ਹਰ ਮਹੀਨੇ ਲਗਭਗ 150-200 ਦੇ ਕਰੀਬ ਟੈਸਟ ਸਿਵਲ ਹਸਪਤਾਲ ਵਿੱਚ ਮੁਫ਼ਤ ਕੀਤੇ ਜਾਂਦੇ ਹਨ। ਸ੍ਰੀ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਮੀਡੀਆ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੇ ਸਟਾਫ਼ ਦਾ ਇਸ ਸਰਵੇ ਦੌਰਾਨ ਪੂਰਾ ਸਹਿਯੋਗ ਦੇਣ ਤਾਂ ਜ਼ੋ ਟੀ.ਬੀ. ਦੀ ਭਿਆਨਕ ਬਿਮਾਰੀ ਨੂੰ 2025 ਤੱਕ ਖਤਮ ਕੀਤਾ ਜਾ ਸਕੇ। ਇਸ ਸਮੇਂ ਗੁਰਤੇਜ਼ ਸਿੰਘ, ਵਿਨੋਦ ਖੁਰਾਣਾ, ਭਗਵਾਨ ਦਾਸ ਆਦਿ ਹਾਜਰ ਸਨ।