ਪੰਜਾਬ ਸਰਕਾਰ ਖ਼ਿਲਾਫ਼ 7 ਅਗਸਤ ਖਰੜ ਵਿਖੇ ਲਗਾਤਾਰ ਧਰਨਾ ਦੇਣ ਦਾ ਐਲਾਨ- ਰਾਕੇਸ਼ ਲੰਬੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪਾਵਰਕਾਮ ਐੰਡ ਟ੍ਰਾਸਕੋਂ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਰਕਲ ਵਰਕਿੰਗ ਕਮੇਟੀ ਮੈਂਬਰ ਦੀ ਮੀਟਿੰਗ ਕੀਤੀ ਗਈ ਮੀਟਿੰਗ ਵਿੱਚ 7 ਤਰੀਕ ਨੂੰ ਖਰੜ ਵਿਖੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਧਰਨਾ ਵਿੱਚ ਜਾਣ ਲਈ ਤਿਆਰੀ ਕੀਤੀ ਗਈ ਹੈ। ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸਰਕਲ ਪ੍ਰਧਾਨ ਰਾਕੇਸ਼ ਕੁਮਾਰ ਲੰਬੀ ਜਰਨਲ ਸਕੱਤਰ ਅੰਗਰੇਜ਼ ਸਿੰਘ, ਮਾਂਗੀ ਲਾਲ, ਪ੍ਰਿਤਪਾਲ ਸਿੰਘ, ਰਣਜੀਤ ਸਿੰਘ ਅਤੇ ਪ੍ਰੈੱਸ ਸਕੱਤਰ ਮਨਿੰਦਰ ਸਿੰਘ ਨੇ ਦੱਸਿਆ ਕਿ ਦੀ ਮੀਟਿੰਗ 'ਚ ਪਿਛਲੇ ਚੱਲ ਰਹੇ ਸੰਘਰਸ਼ ਦਾ ਰੀਵਿਊ ਕੀਤਾ ਅਤੇ ਸਰਕਾਰ ਅਤੇ ਮੈਨੇਜਮੈਂਟ ਨਾਲ ਹੋਈਆਂ ਮੀਟਿੰਗਾਂ ਤੇ ਚਰਚਾ ਕੀਤੀ। 24 ਜੁਲਾਈ 2023 ਨੂੰ ਬਿਜਲੀ ਮੰਤਰੀ ਸ਼੍ਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਆਊਟ-ਸੋਰਸਿੰਗ ਠੇਕਾ ਕਾਮਿਆਂ ਨੂੰ ਰੈਗੂਲਰ ਕਰਨ ਤੋਂ ਨਾਂਅ ਪੱਖੀ ਭਰੇ ਹੁੰਗਾਰੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਸੱਤਾ 'ਚ ਆਉਣ ਤੋਂ ਪਹਿਲਾਂ ਆਮ-ਆਦਮੀ ਪਾਰਟੀ ਨੇ ਮੈਨੀਫੈਸਟੋ 'ਚ ਪਾਇਆ ਅਤੇ ਵਾਅਦਾ ਕੀਤਾ ਸੀ ਆਊਟ-ਸੋਰਸਿੰਗ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇਗਾ ਪਰ ਸਰਕਾਰ ਠੇਕਾ ਕਾਮਿਆਂ ਨੂੰ ਰੈਗੂਲਰ ਕਰਨ ਤੋਂ ਪਾਸਾ ਵੱਟਦੀ ਨਜ਼ਰ ਆ ਰਹੀ ਹੈ।

ਮਿਤੀ 25 ਜੁਲਾਈ ਨੂੰ ਡਾਇਰੈਕਟਰ ਵੰਡ ਵੱਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਕਿ ਅਫਸਰਾਂ/ਜੇ.ਈ ਕੋਲ ਪੈਂਦੀ ਹਾਜ਼ਰੀ ਸੁਪਰਵਾਈਜ਼ਰਾਂ ਕੋਲ ਕਰ ਦਿੱਤੀ ਜਾਵੇ। 7 ਅਗਸਤ 2023 ਨੂੰ ਆਊਟ ਸੋਰਸਿੰਗ ਕਾਮਿਆਂ ਨੂੰ ਰੈਗੂਲਰ ਕਰਵਾਉਣ, ਹਾਦਸਾ ਪੀੜਿਤ ਕਾਮਿਆਂ ਨੂੰ ਮੁਆਵਜ਼ਾ ਪੱਕੀ ਨੌਕਰੀ ਦਾ ਪ੍ਰਬੰਧ ਕਰਵਾਉਣ, ਘੱਟੋ-ਘੱਟ ਗੁਜ਼ਾਰੇ ਤਨਖਾਹ ਨਿਸ਼ਚਿਤ ਕਰਵਾਉਣ, ਠੇਕਾ ਕਾਮਿਆਂ ਵਿਰੋਧੀ ਪੱਤਰ ਵਾਪਿਸ ਕਰਵਾਉਣ, ਠੇਕੇਦਾਰਾ ਕੰਪਨੀਆਂ ਵੱਲੋਂ ਕਰੋੜਾਂ ਰੁਪਏ ਦੇ ਕੀਤੇ ਘਪਲੇ ਦਾ ਪੁਰਾਣਾ ਬਕਾਇਆ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਖਰੜ ਵਿਖੇ ਸੂਬਾ ਪੱਧਰੀ ਲਗਾਤਾਰ ਧਰਨਾ ਦਿੱਤਾ ਜਾਵੇਗਾ ਅਤੇ ਮੁੱਖ ਮੰਤਰੀ ਸਮੇਤ ਬਿਜਲੀ ਮੰਤਰੀ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਠੇਕਾ ਕਾਮਿਆਂ ਵੱਲੋਂ ਨੈਸ਼ਨਲ ਛੁੱਟੀ ਭਰ ਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ 15 ਅਗਸਤ 2023 ਨੂੰ ਝੰਡਾ ਲਹਿਰਾਉਣ ਮੌਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। Author: Malout Live