ਹੌਲਦਾਰ ਰਣਜੀਤ ਸਿੰਘ ਪੱਦ-ਉੱਨਤ ਬਣੇ ਏ.ਐੱਸ.ਆਈ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਦੇ ਰਣਜੀਤ ਸਿੰਘ ਆਪਣੀ ਡਿਊਟੀ ਇੰਚਾਰਜ਼ ਸਕਿਉਰਟੀ, ਦਫਤਰ ਐੱਸ.ਐੱਸ.ਪੀ ਵਿਖੇ ਨਿਭਾ ਰਹੇ ਹਨ। ਜਿਨ੍ਹਾਂ ਨੂੰ ਵਧੀਆਂ ਡਿਊਟੀ ਅਤੇ ਵਧੀਆ ਕਾਰਜਸ਼ੈਲੀ ਲਈ ਹੌਲਦਾਰ ਤੋਂ ਏ.ਐੱਸ.ਆਈ ਪੱਦ-ਉਨਤ ਕੀਤਾ ਗਿਆ।

ਇਸ ਮੌਕੇ ਸ੍ਰ. ਹਰਮਨਬੀਰ ਸਿੰਘ ਗਿੱਲ ਆਈ.ਪੀ.ਐੱਸ, ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਏ.ਐੱਸ.ਆਈ ਦੇ ਸਟਾਰ ਲਗਾ ਕੇ ਉਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਉਣ ਵਾਲੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਐੱਸ.ਆਈ ਦਵਿੰਦਰ ਸਿੰਘ ਰੀਡਰ ਐੱਸ.ਐੱਸ.ਪੀ ਹਾਜ਼ਰ ਸਨ। Author: Malout Live