ਗੁਰਪੁਰਬ ਮੌਕੇ ਘਰ-ਘਰ ਕੀਤੀ ਜਾਵੇ ਦੀਪਮਾਲਾ ਅਤੇ ਲਗਾਇਆ ਜਾਵੇ ਇੱਕ-ਇੱਕ ਬੂਟਾ- ਬਾਬਾ ਬਲਜੀਤ ਸਿੰਘ

ਮਲੋਟ: ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਘੁਮਿਆਰਾ ਰੋਡ ਦਾਨੇਵਾਲਾ, ਮਲੋਟ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਦੇ ਅਖੰਡ ਪਾਠ ਚੱਲ ਰਹੇ ਹਨ। ਜਿਹਨਾਂ ਦਾ ਭੋਗ ਕੱਲ੍ਹ 8 ਨਵੰਬਰ ਨੂੰ ਗੁਰਪੁਰਬ ਮੌਕੇ ਪਾਇਆ ਜਾਵੇਗਾ। ਇਸ ਦੌਰਾਨ ਬਾਬਾ ਬਲਜੀਤ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਘਰਾਂ ਵਿੱਚ ਜਿੱਥੇ ਦੀਪਮਾਲਾ ਕੀਤੀ ਜਾਵੇ,

ਉੱਥੇ ਵਾਤਾਵਰਨ ਨੂੰ ਹੋਰ ਸ਼ੁੱਧ ਬਣਾਉਣ ਲਈ ਇੱਕ-ਇੱਕ ਬੂਟਾ ਹਰ ਘਰ ਵਿੱਚ ਜਾਂ ਗੁਰੂ ਘਰਾਂ ਵਿੱਚ ਜਾਂ ਹੋਰ ਉਹ ਥਾਂ ਜਿੱਥੇ ਬੂਟੇ ਲੱਗ ਸਕਦੇ ਹਨ, ਜਰੂਰ ਲਗਾਇਆ ਜਾਵੇ ਕਿਉਂਕਿ ਗੁਰੂ ਸਾਹਿਬ ਨੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕਣ ਦੀ ਹਦਾਇਤ ਕੀਤੀ ਹੈ, ਵਾਤਾਵਰਨ ਨੂੰ ਬਚਾਉਣਾ ਅਤੇ ਸ਼ੁੱਧ ਰੱਖਣ ਦਾ ਸਾਡਾ ਫ਼ਰਜ਼ ਬਣਦਾ ਹੈ। ਇਸ ਮੌਕੇ ਬਾਬਾ ਬਲਜੀਤ ਸਿੰਘ ਨੇ ਦੱਸਿਆ ਕਿ ਗੁਰਪੁਰਬ ਮੌਕੇ ਅਖੰਡ ਪਾਠ ਦੇ ਭੋਗ ਉਪਰੰਤ ਨਾਮਵਰ ਰਾਗੀ ਢਾਡੀ ਜੱਥੇ ਕਥਾ ਕੀਰਤਨ ਅਤੇ ਸਿੱਖ ਇਤਿਹਾਸਕ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ, ਜਿਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। Author: Malout Live