ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 645ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਿਫਲ ਮਸਤਾਂ ਦੀ 16 ਜਨਵਰੀ ਨੂੰ

ਮਲੋਟ:- ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 645ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 11ਵੀਂ ਮਹਿਫਲ ਮਸਤਾਂ ਦੀ ਜੋ ਕਿ 16 ਫਰਵਰੀ ਦਿਨ ਵੀਰਵਾਰ ਨੂੰ ਚਾਰ ਖੰਭਾ ਚੌਂਕ, ਮਲੋਟ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸਵਾਮੀ ਅਰਜਨ ਦਾਸ ਨੇ ਮਲੋਟ ਲਾਈਵ ਟੀਮ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿਫਲ ਮਸਤਾਂ ਦੀ ਵਿੱਚ ਵਿੱਕੀ ਲਾਡਲਾ, ਬਲਜਿੰਦਰ ਬੁੱਗਾ, ਜਸਵੀਰ ਗਿੱਲ (ਜ਼ੀ-ਪੰਜਾਬੀ ਸਾ-ਰੇ-ਗਾ-ਮਾ-ਪਾ), ਕਾਲਾ ਖਾਨ, ਜੁਗਨੂੰ ਜਗਮਗ ਆਪਣੀ ਕਲਾਕਾਰੀ ਨਾਲ ਗੁਰੂ ਸਾਹਿਬ ਦੇ ਧਾਰਮਿਕ ਭਜਨਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਉਹਨਾਂ ਕਿਹਾ ਕਿ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਪਰਿਵਾਰ ਸਮੇਤ ਗੁਰੂ ਘਰ ਪਹੁੰਚ ਕੇ ਖੁਸ਼ੀਆਂ ਪ੍ਰਾਪਤ ਕਰੋ ਅਤੇ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।