ਭਾਜਪਾ ਨੇਤਾ ਗਗਨਦੀਪ ਮੈਣੀ ਨੂੰ TAC (Technical Advisory Committee) ਦਾ ਮੈਂਬਰ ਕੀਤਾ ਗਿਆ ਨਿਯੁਕਤ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਭਾਰਤ ਸਰਕਾਰ ਦੀ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਵੱਲੋਂ ਭਾਜਪਾ ਆਗੂ ਗਗਨਦੀਪ ਮੈਣੀ ਵਾਸੀ ਪਿੰਡ ਸਰਾਵਾਂ ਬੋਦਲਾ (ਮਲੋਟ) ਨੂੰ ਫਿਰੋਜ਼ਪੁਰ ਟੈਲੀਫੋਨ ਸਲਾਹਕਾਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆ ਅਤੇ ਉਨ੍ਹਾਂ ਦੇ ਸ਼ੁੱਭਚਿੰਤਕਾਂ ਨੇ ਉਨ੍ਹਾਂ ਦੀ ਨਾਮਜ਼ਦਗੀ 'ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆ।

ਉਨ੍ਹਾਂ ਦੀ ਇਹ ਨਿਯੁਕਤੀ ਲੰਬਿਤ ਪਏ ਟੈਲੀਫੋਨ ਬਿੱਲਾਂ ਨੂੰ ਰਿਕਵਰ ਕਰਨ ਅਤੇ ਆਮ ਪਬਲਿਕ ਵਿੱਚ BSNL/MTNL ਸੰਬੰਧੀ ਦਿਲਚਸਪੀ ਵਧਾਉਣ ਲਈ ਕੀਤੀ ਗਈ ਹੈ। ਇਸ ਨਿਯੁਕਤੀ ਤੋਂ ਬਾਅਦ ਗਗਨਦੀਪ ਮੈਣੀ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਇਹ ਵਿਸ਼ਵਾਸ਼ ਦਿਵਾਇਆ ਕਿ ਉਹ ਦਿੱਤੀ ਗਈ ਇਸ ਜਿੰਮੇਵਾਰੀ ਨੂੰ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਦੀ ਇਹ ਨਿਯੁਕਤੀ 16 ਜੁਲਾਈ 2024 ਤੱਕ ਕੀਤੀ ਗਈ ਹੈ। Author: Malout Live