ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਵੱਲੋਂ ਸ਼੍ਰੀਮਤੀ ਸੁਨੀਤਾ ਵਧਵਾ ਅਤੇ ਸ੍ਰੀਮਤੀ ਸੁਨੀਤਾ ਧਿੰਗੜਾ ਨੂੰ ਭਾਵੁਕ ਵਿਦਾਇਗੀ ਸਮਾਰੋਹ

ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਪੰਜਾਬੀ ਵਿਸ਼ੇ ਦੀ ਅਧਿਆਪਕਾ ਸ੍ਰੀਮਤੀ ਸੁਨੀਤਾ ਵਧਵਾ ਅਤੇ ਪ੍ਰਾਇਮਰੀ ਟੀਚਰ ਸ਼੍ਰੀਮਤੀ ਸੁਨੀਤਾ ਧਿੰਗੜਾ ਦੇ ਸਫਲਤਾਪੂਰਵਕ ਕਾਰਜਕਾਲ ਪੂਰਾ ਕਰਨ ਉਪਰੰਤ ਸਕੂਲ ਵੱਲੋਂ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦਾ ਮਾਹੌਲ ਭਾਵੁਕਤਾ, ਸਨਮਾਨ ਅਤੇ ਖੁਸ਼ੀ ਦੇ ਰੰਗਾਂ ਨਾਲ ਰੰਗਿਆ ਹੋਇਆ ਨਜ਼ਰ ਆਇਆ।

ਮਲੋਟ : ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਪੰਜਾਬੀ ਵਿਸ਼ੇ ਦੀ ਅਧਿਆਪਕਾ ਸ੍ਰੀਮਤੀ ਸੁਨੀਤਾ ਵਧਵਾ ਅਤੇ ਪ੍ਰਾਇਮਰੀ ਟੀਚਰ ਸ਼੍ਰੀਮਤੀ ਸੁਨੀਤਾ ਧਿੰਗੜਾ ਦੇ ਸਫਲਤਾਪੂਰਵਕ ਕਾਰਜਕਾਲ ਪੂਰਾ ਕਰਨ ਉਪਰੰਤ ਸਕੂਲ ਵੱਲੋਂ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦਾ ਮਾਹੌਲ ਭਾਵੁਕਤਾ, ਸਨਮਾਨ ਅਤੇ ਖੁਸ਼ੀ ਦੇ ਰੰਗਾਂ ਨਾਲ ਰੰਗਿਆ ਹੋਇਆ ਨਜ਼ਰ ਆਇਆ। ਸਮਾਰੋਹ ਦੌਰਾਨ ਸਕੂਲ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਨੇ ਸ਼੍ਰੀਮਤੀ ਸੁਨੀਤਾ ਵਧਵਾ ਅਤੇ ਸ਼੍ਰੀਮਤੀ ਸੁਨੀਤਾ ਧਿੰਗੜਾ ਵੱਲੋਂ ਸਕੂਲ ਪ੍ਰਤੀ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ, ਮਿਹਨਤ, ਇਮਾਨਦਾਰੀ ਅਤੇ ਵਿਦਿਆਰਥੀਆਂ ਦੀ ਬਿਹਤਰੀ ਲਈ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਦੋਵਾਂ ਅਧਿਆਪਕਾਵਾਂ ਨੇ ਆਪਣੇ ਲੰਮੇ ਸੇਵਾ-ਕਾਲ ਦੌਰਾਨ ਵਿਦਿਆਰਥੀਆਂ ਨੂੰ ਨਾ ਸਿਰਫ਼ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕੀਤੀ, ਸਗੋਂ ਉਨ੍ਹਾਂ ਦੇ ਚੰਗੇ ਚਰਿੱਤਰ ਨਿਰਮਾਣ ਅਤੇ ਸਰਵਪੱਖੀ ਵਿਕਾਸ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੌਕੇ ਸਮੂਹ ਸਟਾਫ਼ ਮੈਂਬਰਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਦੋਵਾਂ ਅਧਿਆਪਿਕਾਵਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਦੇ ਆਉਣ ਵਾਲੇ ਜੀਵਨ ਲਈ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ। ਸ਼੍ਰੀਮਤੀ ਸੁਨੀਤਾ ਵਧਵਾ ਅਤੇ ਸ੍ਰੀਮਤੀ ਸੁਨੀਤਾ ਧਿੰਗੜਾ ਨੇ ਵੀ ਸਕੂਲ ਪ੍ਰਬੰਧਕ ਕਮੇਟੀ, ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕਰਦਿਆਂ ਆਪਣੇ ਸੇਵਾ-ਕਾਲ ਦੇ ਯਾਦਗਾਰ ਅਨੁਭਵ ਸਾਂਝੇ ਕੀਤੇ। ਸਮਾਰੋਹ ਦੇ ਅੰਤ ਵਿੱਚ ਸਕੂਲ ਵੱਲੋਂ ਸ੍ਰੀਮਤੀ ਸੁਨੀਤਾ ਵਧਵਾ ਅਤੇ ਸ਼੍ਰੀਮਤੀ ਸੁਨੀਤਾ ਧਿੰਗੜਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਸੁਖਮਈ, ਤੰਦਰੁਸਤ ਅਤੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ ਗਈ।

Author : Malout Live