ਡਾ. ਗਿੱਲ ਅਤੇ ਸਰਪੰਚ ਸੰਦੀਪ ਕੌਰ ਨੇ ਅਪ੍ਰੇਸ਼ਨ ਲਈ ਮਰੀਜ਼ਾਂ ਨੂੰ ਬਠਿੰਡਾ ਕੀਤਾ ਰਵਾਨਾ
ਮਲੋਟ: ਲੋਕ ਭਲਾਈ ਮੰਚ (ਰਜਿ:) ਪਿੰਡ ਮਲੋਟ ਅਤੇ ਗਗਨਦੀਪ ਆਪਟੀਕਲ ਵੱਲੋਂ ਲਾਏ ਕੈਂਪ ਦੌਰਾਨ ਚਿੱਟੇ ਮੋਤੀਏ ਦੇ ਅਪ੍ਰੇਸ਼ਨ ਲਈ ਚੁਣੇ 100 ਲੋੜਵੰਦ ਬਜ਼ੁਰਗਾਂ ਦੇ ਅਪ੍ਰੇਸ਼ਨ ਕਰਵਾਏ ਜਾ ਰਹੇ ਹਨ। ਡਾਕਟਰ ਗੌਰਵ ਗੁਪਤਾ ਐੱਮ.ਐੱਸ ਆਈ ਸਰਜਨ ਸਾਬਕਾ ਪੀ.ਜੀ.ਆਈ ਹਸਪਤਾਲ ਚੰਡੀਗੜ੍ਹ ਅਤੇ ਆਈ ਸਿਊਰ ਹਸਪਤਾਲ ਬਠਿੰਡਾ ਵੱਲੋਂ ਬਠਿੰਡਾ ਵਿਖੇ ਹਰ ਹਫ਼ਤੇ 20 ਜਣਿਆਂ ਦੇ ਅਪ੍ਰੇਸ਼ਨ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ 10 ਹੋਰ ਬਜ਼ੁਰਗਾਂ ਨੂੰ ਅਪ੍ਰੇਸ਼ਨ ਲਈ ਬਠਿੰਡਾ ਵਿਖੇ ਭੇਜਿਆ ਗਿਆ। ਇਸ ਐਂਬੂਲੈਂਸ ਵੈਨ ਨੂੰ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾਕਟਰ ਸੁਖਦੇਵ ਸਿੰਘ ਗਿੱਲ, ਸਰਪੰਚ ਸੰਦੀਪ ਕੌਰ ਪਿੰਡ ਮਲੋਟ ਅਤੇ ਪ੍ਰਧਾਨ ਗੁਰਜੀਤ ਸਿੰਘ ਗਿੱਲ ਵਲੋਂ ਹਰੀ ਝੰਡੀ ਦੇ ਕੇ ਬਠਿੰਡਾ ਲਈ ਰਵਾਨਾ ਕੀਤਾ ਗਿਆ। ਡਾਕਟਰ ਗਿੱਲ ਨੇ ਦੱਸਿਆ ਕਿ ਇਹਨਾਂ ਮਰੀਜ਼ਾਂ ਨੂੰ ਅਪ੍ਰੇਸ਼ਨ ਉਪਰੰਤ ਸ਼ਾਮ ਨੂੰ ਵਾਪਿਸ ਮਲੋਟ ਲਿਆਂਦਾ ਜਾਵੇਗਾ।
ਡਾਕਟਰ ਗਿੱਲ ਅਤੇ ਸਰਪੰਚ ਸੰਦੀਪ ਕੌਰ ਨੇ ਲੋਕ ਭਲਾਈ ਮੰਚ ਦੇ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਜੋ ਆਪਣੀਆਂ ਸੇਵਾਵਾਂ ਲੋੜਵੰਦਾਂ ਲੋਕਾਂ ਨੂੰ ਮੁੱਹਈਆ ਕਰਵਾ ਰਹੇ ਹਨ। ਡਾਕਟਰ ਗਿੱਲ ਨੇ ਇਹ ਵੀ ਦੱਸਿਆ ਕਿ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਗੁਰੂ ਨਾਨਕ ਮਿਸ਼ਨ ਸਮਾਜ ਸੇਵੀ ਸੰਸਥਾ ਵਲੋਂ ਦਿੱਲੀ ਹਾਰਟ ਇੰਸਟੀਚਿਊਟ ਐਂਡ ਮਲਟੀਸਪੈਸ਼ਲਿਟੀ ਹਸਪਤਾਲ ਦੇ ਸਹਿਯੋਗ ਨਾਲ ਵਿਸ਼ਾਲ ਮੈਗਾ ਮੈਡੀਕਲ ਕੈਂਪ 18 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਤੋਂ 2 ਵਜੇ ਤੱਕ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ ਲਾਇਆ ਜਾ ਰਿਹਾ ਹੈ। ਜਿੱਥੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਹਰੇਕ ਬਿਮਾਰੀ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ। ਡਾਕਟਰ ਗਿੱਲ ਅਤੇ ਪ੍ਰਧਾਨ ਗੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਹੁਣ ਤੱਕ 30 ਮਰੀਜਾ ਦੇ ਚਿੱਟੇ ਮੋਤੀਏ ਦੇ ਅਪ੍ਰੇਸ਼ਨ ਕਰਵਾ ਦਿੱਤੇ ਹਨ ਅਤੇ ਬਾਕੀ 70 ਮਰੀਜ਼ਾਂ ਦੇ ਅਪ੍ਰੇਸ਼ਨ ਵੀ ਜਲਦ ਕਰਵਾ ਦਿੱਤੇ ਜਾਣਗੇ। ਇਸ ਮੌਕੇ ਸਰਪੰਚ ਸੰਦੀਪ ਕੌਰ, ਡਾਕਟਰ ਗਿੱਲ ਤੋਂ ਇਲਾਵਾ ਪ੍ਰਧਾਨ ਗੁਰਜੀਤ ਸਿੰਘ ਗਿੱਲ, ਰਾਮਕ੍ਰਿਸ਼ਨ ਸ਼ਰਮਾ, ਜਗਜੀਤ ਸਿੰਘ ਜੱਗਾ, ਜੋਤੀ ਗਿੱਲ, ਕੁਲਜੀਤ ਸਿੰਘ ਗਿੱਲ, ਰਾਜ ਸਿੰਘ, ਕਾਕੂ ਗਿੱਲ, ਸੋਨੀ ਸਿੱਧੂ, ਗੁਰਪ੍ਰੀਤ ਸਿੰਘ,ਗੁਰਮੁਖ ਸਿੰਘ ਗੋਪੀ, ਪ੍ਰਧਾਨ ਸਵਰਨ ਸਿੰਘ, ਗਗਨਦੀਪ ਸ਼ਰਮਾ ਅਤੇ ਮੰਚ ਦੇ ਮੈਂਬਰ ਹਾਜ਼ਰ ਸਨ। Author: Malout Live