ਕੋਰੋਨਾ ਦੇ ਵੱਧਦੇ ਪ੍ਰਭਾਵ ਨੂੰ ਕੰਟਰੋਲ ਕਰਨ ਲਈ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲਾਂ ਨਾਲ ਕੀਤੀ ਗਈ ਮੀਟਿੰਗ- ਐੱਸ.ਡੀ.ਐੱਮ ਸਵਰਨਜੀਤ ਕੌਰ
ਮਲੋਟ:- ਮਾਨਯੋਗ ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੀਮਤੀ ਸਵਰਨਜੀਤ ਕੌਰ, ਪੀ.ਸੀ.ਐੱਸ, ਐੱਸ.ਡੀ.ਐੱਮ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਕੋਰੋਨਾ ਦੇ ਵੱਧਦੇ ਪ੍ਰਭਾਵ ਅਤੇ ਕੋਰੋਨਾ ਵੈਕਸੀਨੇਸ਼ਨ ਲਗਵਾਉਣ ਦੇ ਸੰਬੰਧ ਵਿੱਚ ਪ੍ਰਾਈਵੇਟ ਸਕੂਲ ਪ੍ਰਿੰਸੀਪਲਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਸਟਾਫ ਦੇ ਵੈਕਸੀਨ ਲਗਾਉਣ ਸੰਬੰਧੀ ਰੀਵਿਊ ਕੀਤਾ ਗਿਆ। ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਸਕੂਲ ਸਟਾਫ ਵੱਲੋਂ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ ਸਾਰੇ ਅਧਿਆਪਕਾਂ ਅਤੇ ਸਟਾਫ ਮੈਂਬਰਾਂ ਵੱਲੋਂ ਲਗਵਾ ਲਈ ਗਈ ਅਤੇ ਦੂਜੀ ਡੋਜ ਵੀ ਸਮਾਂ ਪੂਰਾ ਹੋਣ ਤੇ ਤੁਰੰਤ ਲਗਵਾਈ ਜਾ ਰਹੀ ਹੈ।
ਇਸ ਤੋਂ ਇਲਾਵਾ ਜਦੋਂ ਬੱਚੇ ਸਕੂਲ ਆ ਰਹੇ ਸਨ, ਉਨ੍ਹਾਂ ਨੂੰ ਕੋਰੋਨਾ ਤੋਂ ਸੁਰੱਖਿਅਤ ਰੱਖਣ ਲਈ ਸਰਕਾਰ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਂਦੀ ਹੈ ਸੀ, ਜੇਕਰ ਕਿਸੇ ਬੱਚੇ ਜਾਂ ਅਧਿਆਪਕ ਨੂੰ ਕੋਈ ਜੁਕਾਮ, ਖਾਂਸੀ, ਬੁਖਾਰ ਦੀ ਸਮੱਸਿਆ ਹੁੰਦੀ ਸੀ ਤਾਂ ਉਸ ਨੂੰ ਤੁਰੰਤ ਸਕੂਲ ਤੋਂ ਘਰ ਭੇਜ ਦਿੱਤਾ ਜਾਂਦਾ ਸੀ ਤਾਂ ਜੋ ਦੂਸਰੇ ਬੱਚੇ ਅਤੇ ਅਧਿਆਪਕ ਸੁਰੱਖਿਅਤ ਰਹਿ ਸਕਣ। ਐੱਸ.ਡੀ.ਐੱਮ ਸ਼੍ਰੀ ਮੁਕਤਸਰ ਸਾਹਿਬ ਨੇ ਮੀਟਿੰਗ ਦੌਰਾਨ ਦੱਸਿਆ ਕਿ ਹੁਣ ਸਰਕਾਰ ਵੱਲੋਂ 15 ਤੋਂ 17 ਸਾਲ ਤੱਕ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਦੀ ਹਦਾਇਤ ਕੀਤੀ ਗਈ ਹੈ। ਇਸ ਲਈ ਆਪਣੇ ਸਕੂਲ ਦੇ ਬੱਚਿਆਂ ਨੂੰ ਸੰਦੇਸ਼ ਦਿੱਤਾ ਜਾਵੇ ਕਿ ਉਹ ਆਪਣੇ ਨੇੜਲੇ ਵੈਕਸੀਨ ਕੈਂਪ ਵਿੱਚ ਜਾ ਕੇ ਵੈਕਸੀਨ ਲਗਵਾਉਣ। ਮੀਟਿੰਗ ਵਿੱਚ ਖਾਲਸਾ ਸੀਨੀਅਰ ਸੈਕੰ. ਸੂਕਲ, ਲਿਟਲ ਫਲਾਵਰ ਸਕੂਲ, ਅਕਾਲ ਅਕੈਡਮੀ, ਡੇਰਾ ਭਾਈ ਮਸਤਾਨ ਸਿੰਘ, ਡੀ.ਏ.ਵੀ (ਲੜਕੇ ਅਤੇ ਲੜਕੀਆਂ) ਸ਼ਿਵਾਲਿਕ ਪਬਲਿਕ ਸਕੂਲ, ਸ਼੍ਰੀ ਗੁਰੂ ਅੰਗਦ ਦੇਵ ਪਬਲਿਕ ਸਕੂਲ ਅਤੇ ਹੋਰ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਵੀ ਹਾਜ਼ਿਰ ਸਨ।