ਸੇਲ ਟੈਕਸ ਵਿਭਾਗ ਦੇ ਈ.ਟੀ.ਓ ਅਮਿਤ ਚਰਾਇਆ ਵੱਲੋਂ ਮਲੋਟ ਜਰਨਲ ਮਰਚੈਂਟ ਐਂਡ ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ(ਰਜਿ.) ਨਾਲ ਜੀ.ਐੱਸ.ਟੀ ਵਧਾਉਣ ਸੰਬੰਧੀ ਕੀਤੀ ਗਈ ਮੀਟਿੰਗ

ਸੇਲ ਟੈਕਸ ਵਿਭਾਗ ਦੇ ਈ.ਟੀ.ਓ ਅਮਿਤ ਚਰਾਇਆ ਨੇ ਜਰਨਲ ਮਰਚੈਂਟ ਐਂਡ ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਐਸੋਸ਼ੀਏਸ਼ਨ ਦੇ ਅਹੁਦੇਦਾਰਾਂ ਨੂੰ ਜੀ.ਐੱਸ.ਟੀ ਵਧਾਉਣ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸੇਲ ਟੈਕਸ ਵਿਭਾਗ ਦੇ ਈ.ਟੀ.ਓ ਅਮਿਤ ਚਰਾਇਆ ਨੇ ਜਰਨਲ ਮਰਚੈਂਟ ਐਂਡ ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਐਸੋਸ਼ੀਏਸ਼ਨ ਦੇ ਅਹੁਦੇਦਾਰਾਂ ਨੂੰ ਜੀ.ਐੱਸ.ਟੀ ਵਧਾਉਣ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਵਿਭਾਗ ਦੁਆਰਾ ਬਿਨ੍ਹਾਂ ਜੀ.ਐੱਸ.ਟੀ ਰਜਿਸਟ੍ਰੇਸ਼ਨ ਤੋਂ ਕੰਮ ਕਰ ਰਹੇ ਅਤੇ ਜੀ.ਐੱਸ.ਟੀ ਚੋਰੀ ਕਰ ਰਹੇ ਅਨਸਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹੇ ਕਿਸੇ ਵੀ ਵਿਅਕਤੀ ਦੀ ਸੂਚਨਾ ਵਿਭਾਗ ਨੂੰ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਦੇ ਹੋਏ ਵਿਭਾਗ ਦੁਆਰਾ ਨਿਯਮਾਂ ਅਨੁਸਾਰ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵਿਭਾਗ ਵੱਲੋਂ ਬਜ਼ਾਰਾਂ ਦੀ ਅਚਨਚੇਤ ਚੈਕਿੰਗ ਵੀ ਕੀਤੀ ਜਾਵੇਗੀ ਅਤੇ ਜੇ ਕੋਈ ਮਾਲ ਬਿਨ੍ਹਾਂ ਬਿੱਲ ਤੋਂ ਪਾਇਆ ਗਿਆ ਉਸਨੂੰ ਸ਼ੁਰੂਆਤੀ ਜੁਰਮਾਨਾ 20 ਹਜ਼ਾਰ ਰੁਪਏ ਜਾਂ ਉਸ ਤੋਂ ਵੱਧ ਵੀ ਕੀਤਾ ਜਾ ਸਕਦਾ ਹੈ। ਇਸ ਮੌਕੇ ਜਰਨਲ ਮਰਚੈਂਟ ਐਂਡ ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਅਮਰਨਾਥ ਗਿਰਦਰ, ਵਿਸ਼ਾਲ ਭਟੇਜਾ, ਕਾਕਾ ਮੌਂਗਾ, ਸੰਦੀਪ ਕਾਠਪਾਲ, ਮਹਿੰਦਰ ਪਾਲ, ਰਾਜੇਸ਼ ਕੁਮਾਰ, ਰਾਕੇਸ਼ ਸਿੰਗਲਾ, ਸ਼ੈਲੀ ਗਰੋਵਰ, ਰਾਜੂ ਚਲਾਨਾ, ਵੈਦ ਤਨੇਜਾ, ਸੁਰੇਸ਼ ਸਲੂਜਾ, ਵਿਜੈ ਚੁੱਘ ਆਦਿ ਹਾਜਿਰ ਸਨ।

Author : Malout live