ਸਰਕਾਰੀ ਕਾਲਜ, ਸ੍ਰੀ ਮੁਕਤਸਰ ਸਾਹਿਬ ਵਿਖੇ ਖ਼ੂਨਦਾਨ ਕੈਂਪ ਲਗਾਕੇ ਕੀਤੇ ਗਏ ਪੰਤਾਲੀ ਯੂਨਿਟਸ ਦਾਨ
ਸਰਕਾਰੀ ਕਾਲਜ, ਸ੍ਰੀ ਮੁਕਤਸਰ ਸਾਹਿਬ ਦੇ ਐੱਨ.ਐੱਸ.ਐੱਸ ਵਿਭਾਗ ਵੱਲੋਂ ਕਾਲਜ ਪ੍ਰਿੰਸੀਪਲ ਡਾ. ਜਗਜੀਵਨ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ‘ਰਕਤ ਦਾਨ ਅੰਮ੍ਰਿਤ ਮਹਾਂ ਉਤਸਵ’ ਨੂੰ ਸਮਰਪਿਤ ਐੱਨ. ਐੱਸ. ਐੱਸ. ਯੂਨਿਟਸ ਦੁਆਰਾ ਜ਼ਿਲ੍ਹਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਰਕਾਰੀ ਕਾਲਜ, ਸ੍ਰੀ ਮੁਕਤਸਰ ਸਾਹਿਬ ਦੇ ਐੱਨ.ਐੱਸ.ਐੱਸ ਵਿਭਾਗ ਵੱਲੋਂ ਕਾਲਜ ਪ੍ਰਿੰਸੀਪਲ ਡਾ. ਜਗਜੀਵਨ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ‘ਰਕਤ ਦਾਨ ਅੰਮ੍ਰਿਤ ਮਹਾਂ ਉਤਸਵ’ ਨੂੰ ਸਮਰਪਿਤ ਐੱਨ. ਐੱਸ. ਐੱਸ. ਯੂਨਿਟਸ ਦੁਆਰਾ ਜ਼ਿਲ੍ਹਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਪ੍ਰਿੰਸੀਪਲ, ਐੱਨ. ਐੱਸ. ਐੱਸ. ਇੰਚਾਰਜ ਪ੍ਰੋ. ਕੰਵਰਜੀਤ ਸਿੰਘ, ਪ੍ਰੋ. ਹਰਮੀਤ ਕੌਰ ਅਤੇ ਵਲੰਟੀਅਰਜ਼ ਨੇ ਸਿਹਤ ਵਿਭਾਗ ਦੀ ਸਮੁੱਚੀ ਟੀਮ ਦਾ ਸੁਆਗਤ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਨੇ ਕਿਹਾ ਕਿ ਖ਼ੂਨਦਾਨ ਹੀ ਸਰਵੋਤਮ ਦਾਨ ਹੈ।ਇਹ ਦਾਨ ਕਿਸੇ ਧਰਮ, ਜਾਤ ਜਾਂ ਕਿਸੇ ਖ਼ਾਸ ਵਰਗ ਨਾਲ ਸਬੰਧਿਤ ਨਹੀਂ ਬਲਕਿ ਸਮੁੱਚੀ ਮਨੁੱਖਤਾ ਦੀ ਭਲਾਈ ਦਾ ਪ੍ਰਤੀਕ ਹੈ। ਖ਼ੂਨਦਾਨ ਕਰਨ ਦੀ ਚੇਸ਼ਟਾ ਰਖਦੇ ਹੋਏ ਫਾਸਟ-ਫੂਡ ਅਤੇ ਡੱਬਾਬੰਦ ਵਸਤਾਂ ਨੂੰ ਤਿਆਗਕੇ ਸੰਤੁਲਿਤ ਖ਼ੁਰਾਕ ਦਾ ਸੇਵਨ ਕਰਦਿਆਂ, ਖੇਡਾਂ ਵਿੱਚ ਹਿੱਸਾ ਲੈਣ, ਕਸਰਤ ਕਰਨ ਅਤੇ ਸਵੇਰ ਦੀ ਸੈਰ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਇਸ ਕੈਂਪ ਵਿੱਚ ਹਿੱਸਾ ਲਿਆ। ਵਿਦਿਆਰਥੀਆਂ ਵਿੱਚੋਂ ਜਸਪ੍ਰੀਤ ਕੌਰ, ਰਾਜਨਦੀਪ ਕੌਰ, ਏਕਤਾ ਰਾਣੀ, ਜੋਤੀ, ਗੁਰਜੀਤ ਸਿੰਘ, ਸਾਗਰ ਅਤੇ ਕਮਲ ਦੀ ਟੀਮ ਨੇ ਰਜਿਸਟ੍ਰੇਸ਼ਨ ਦੀ ਡਿਊਟੀ ਬਾਖ਼ੂਬੀ ਨਿਭਾਈ।
ਇਸ ਕੈਂਪ ਵਿੱਚ ਪ੍ਰੋ. ਸਾਗਰ ਕੁਮਾਰ ਖੁਰਾਣਾ, ਪ੍ਰੋ. ਗੁਰਬਾਜ ਸਿੰਘ ਸੰਧੂ, ਪ੍ਰੋ. ਰਾਜੇਸ਼ ਗੋਦਾਰਾ, ਪ੍ਰੋ. ਜਗਮੀਤ ਸਿੰਘ (ਭੂਗੋਲ), ਪ੍ਰੋ. ਕੰਵਰਜੀਤ ਸਿੰਘ (ਪ੍ਰੋਗਰਾਮ ਅਫ਼ਸਰ), ਸ਼੍ਰੀ ਅਵਤਾਰ ਸਿੰਘ (ਸਕਿਓਰਟੀ ਕਰਮਚਾਰੀ), ਸ਼੍ਰੀ ਗੁਰਪਿੰਦਰ ਸਿੰਘ (ਚੰਦਭਾਨ) ਸਮੇਤ ਕਾਲਜ ਦੇ ਵਿਦਿਆਰਥੀਆਂ ਨੇ 45 ਯੂਨਿਟ ਖ਼ੂਨ ਦਾਨ ਕਰਕੇ ਇਸ ਨੇਕ ਕਾਰਜ ਵਿੱਚ ਸ਼ਮੂਲੀਅਤ ਕੀਤੀ। ਇੱਨ੍ਹਾਂ ਸਭਨਾਂ ਨੂੰ ਪੌਸ਼ਟਿਕ ਖ਼ੁਰਾਕ ਦਿੱਤੀ ਗਈ। ਆਖ਼ੀਰ ਵਿੱਚ ਪ੍ਰਿੰਸੀਪਲ ਨੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕਰਦਿਆਂ ਟੀਮ ਨੂੰ ਸਨਮਾਨਿਤ ਕੀਤਾ। ਖ਼ੂਨਦਾਨੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਕੈਂਪ ਨੂੰ ਸਫ਼ਲ ਬਣਾਉਣ ਵਿੱਚ ਪ੍ਰੋ. ਜਗਦੀਪ ਕੁਮਾਰ ਬੱਤਰਾ, ਪ੍ਰੋ. ਜਸਕਰਨ ਸਿੰਘ, ਪ੍ਰੋ. ਸਿਮਰਨ ਔਲਖ, ਸ਼੍ਰੀ ਦੌਲਧ ਸਿੰਘ ਬਰਾੜ, ਡਾ. ਅਮਨਇੰਦਰ ਸਿੰਘ (ਇੰਚਾਰਜ ਬਲੱਡ ਬੈਂਕ, ਸਿਵਲ ਹਸਪਤਾਲ, ਸ੍ਰੀ ਮੁਕਤਸਰ ਸਾਹਿਬ), ਸ਼੍ਰੀ ਹਰਦੀਪ ਸਿੰਘ, ਸ਼੍ਰੀ ਸੁਖਮੰਦਰ ਸਿੰਘ (ਜ਼ਿਲ੍ਹਾ ਮਾਸ ਮੀਡੀਆ ਅਫ਼ਸਰ), ਸ਼੍ਰੀ ਲਾਲ ਚੰਦ (ਜ਼ਿਲ੍ਹਾ ਸਿਹਤ ਅਫ਼ਸਰ), ਸ਼੍ਰੀ ਸੰਦੀਪ ਸਿੰਘ ਸੋਨੂੰ, ਸ਼੍ਰੀ ਲਾਲ ਚੰਦ, ਸ਼੍ਰੀ ਸੱਤਾ ਸਿੰਘ, ਸ਼੍ਰੀਮਤੀ ਵੀਰਪਾਲ ਕੌਰ, ਸਮੂਹ ਐੱਨ.ਐੱਸ.ਐੱਸ ਵਲੰਟੀਅਰਜ਼ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਪ੍ਰੋ. ਜਗਨਦੀਪ ਕੁਮਾਰ, ਪ੍ਰੋ. ਆਸਮਾ, ਪ੍ਰੋ. ਵੀਰਪਾਲ ਕੌਰ, ਪ੍ਰੋ. ਜਗਮੀਤ ਸਿੰਘ (ਪੰਜਾਬੀ ਵਿਭਾਗ) ਅਤੇ ਪ੍ਰੋ. ਸਿਮਰਤ ਸਪੈਸ਼ਲ ਤੌਰ 'ਤੇ ਹਾਜ਼ਰ ਹੋਏ।
Author : Malout Live