ਨਜ਼ਮ ਖੁਰਾਣਾ ਨੇ ਸੁਧਾਰ (ਲੁਧਿਆਣਾ) ਵਿਖੇ ਜਿੱਤਿਆ ਧੀ ਪੰਜਾਬ ਦੀ-2023 ਐਵਾਰਡ

ਮਲੋਟ: ਮਲੋਟ ਦੀ 13 ਸਾਲ ਦੀ ਨਜ਼ਮ ਖੁਰਾਣਾ ਨੇ ਬੀਤੇ ਦਿਨ ਸੁਧਾਰ (ਲੁਧਿਆਣਾ) ਵਿਖੇ ਪੰਜਾਬੀ ਸੱਭਿਆਚਾਰ ਅਤੇ ਪਹਿਰਾਵੇ ਨੂੰ ਸਮਰਪਿਤ ਸੂਬਾ ਪੱਧਰੀ ਮੁਕਾਬਲਾ ‘ਧੀ ਪੰਜਾਬ ਦੀ’ 2023 ਜਿੱਤ ਕੇ ਖ਼ਿਤਾਬ ਆਪਣੇ ਨਾਮ ਕੀਤਾ। ਇਸ ਮੁਕਾਬਲੇ ਦੇ ਤਿੰਨ ਰਾਊਂਡ ਜਾਣ-ਪਛਾਣ, ਹੁਨਰ ਅਤੇ ਪ੍ਰਸ਼ਨ ਰਾਊਂਡ ਵਿੱਚ

ਬਾਕਮਾਲ ਪੇਸ਼ਕਾਰੀ ਕਰਕੇ ਨਜ਼ਮ ਖੁਰਾਣਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਪ੍ਰੋਗਰਾਮ ਦੇ ਆਯੋਜਕ ਅਤੇ ਡਾਇਰੈਕਟਰ ਜਗਰੂਪ ਸਿੰਘ ਰੂਪ ਅਤੇ ਸਕੱਤਰ ਜਸਵੀਰ ਸਿੰਘ ਮਹੇ ਵੱਲੋਂ ਨਜ਼ਮ ਖੁਰਾਣਾ ਨੂੰ ਨਕਦ ਰਾਸ਼ੀ, ਟਰਾਫ਼ੀ ਅਤੇ ਸਨਮਾਨ-ਪੱਤਰ ਭੇਂਟ ਕਰਕੇ ਜੇਤੂ ਤਾਜ ਵੀ ਪਹਿਨਾਇਆ ਗਿਆ।  Author: Malout Live