ਮਲੋਟ ਦੇ ਭਾਜਪਾ ਆਗੂਆਂ ਨੇ ਮਨਾਇਆ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਜਨਮ ਦਿਨ
ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਜਨਮ ਦਿਨ ਅੱਜ ਭਾਜਪਾ ਮੰਡਲ ਮਲੋਟ ਨੇ ਵੱਖਰੇ ਢੰਗ ਨਾਲ ਮਨਾਇਆ। ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸੇਵਾ ਪੰਦਰਵਾੜਾ ਦੇ ਤਹਿਤ ਕ੍ਰਿਸ਼ਨਾ ਨਗਰ ਕੈਂਪ ਮਲੋਟ ਵਿੱਚ ਪਾਰਕ ਦੀ ਸਫਾਈ ਕੀਤੀ ਗਈ।
ਮਲੋਟ : ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਜਨਮ ਦਿਨ ਅੱਜ ਭਾਜਪਾ ਮੰਡਲ ਮਲੋਟ ਨੇ ਵੱਖਰੇ ਢੰਗ ਨਾਲ ਮਨਾਇਆ। ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸੇਵਾ ਪੰਦਰਵਾੜਾ ਦੇ ਤਹਿਤ ਕ੍ਰਿਸ਼ਨਾ ਨਗਰ ਕੈਂਪ ਮਲੋਟ ਵਿੱਚ ਸਵੱਛ ਭਾਰਤ ਅਭਿਆਨ ਦੇ ਤਹਿਤ ਜ਼ਿਲ੍ਹਾ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਲੋਟ ਮੰਡਲ ਦੇ ਪ੍ਰਧਾਨ ਸੁਸ਼ੀਲ ਜਲਹੋਤਰਾ ਦੀ ਦੇਖ ਰੇਖ ਵਿੱਚ ਪਾਰਕ ਦੀ ਸਫਾਈ ਕੀਤੀ ਗਈ।
ਇਸ ਮੌਕੇ ਰਿਖੀ ਕੇਸ ਭੋਲੀ, ਸੁਸ਼ੀਲ ਗਰੋਵਰ, ਹੈਪੀ ਡਾਵਰ, ਅਮਨ ਮਿੱਢਾ, ਸੀਤਾ ਰਾਮ ਖਟਕ, ਲਾਲਾ ਰਾਮ ਖਟਕ, ਵਿਸ਼ਾਲ ਡੂਮਰਾ, ਅਸ਼ੋਕ ਜੱਗਾ, ਅਰੁਣ ਖੁਰਾਣਾ, ਓਮ ਪ੍ਰਕਾਸ਼, ਹਰਨੇਕ ਬਰਾੜ, ਸੰਦੀਪ ਵਰਮਾ, ਹੰਸ ਰਾਮ, ਮੋਂਗਾ ਜੀ, ਸੋਨੂੰ ਜੀ, ਅਮਨ ਸੰਧੂ ਆਦਿ ਸ਼ਾਮਿਲ ਸਨ।
Author : Malout Live