ਕਿਸਾਨਾਂ ਦੇ ਸਮਰਥਨ ਵਿੱਚ ਯੰਗ ਬ੍ਰਿਗੇਡ ਵਲੋਂ ਕਾਲੇ ਕਾਨੂੰਨਾਂ ਖਿਲਾਫ਼ ਰੋਸ ਮਾਰਚ।

ਮਲੋਟ -15 ਜਨਵਰੀ ਆਲ ਇੰਡੀਆ ਕਾਂਗਰਸ ਪ੍ਰਧਾਨ ਸ਼੍ਰੀ ਮਤੀ ਸੋਨੀਆ ਗਾਂਧੀ ਅਤੇ ਆਲ ਇੰਡੀਆ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਸ਼੍ਰੀ ਲਾਲ ਜੀ ਦੇਸਾਈ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਨੁਸਾਰ ਜਿਲਾ ਕਾਂਗਰਸ ਸੇਵਾ ਦਲ ਯੰਗ ਬ੍ਰਿਗੇਡ ਦੇ ਪ੍ਰਧਾਨ ਸ਼੍ਰੀ ਕਮਲਦੀਪ ਖਿੱਚੀ ਦੀ ਅਗਵਾਈ ਹੇਠ ਮਲੋਟ ਵਿਖੇ ਕਿਸਾਨਾਂ ਦੇ ਸਮਰਥਨ ਵਿੱਚ ਅਤੇ ਭਾਜਪਾ ਮੌਦੀ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਖਿਲਾਫ਼ ਰੋਸ ਮਾਰਚ ਕੱਢਿਆ ਗਿਆ। ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਯੰਗ ਬ੍ਰਿਗੇਡ ਦੇ ਪ੍ਰਧਾਨ ਸ਼੍ਰੀ ਪਿਰੰਸ ਰਾਸਰਾਨੀਆ ਜੀ ਉਚੇਚੇ ਤੌਰ ਤੇ ਸ਼ਾਮਿਲ ਹੋਏ ।ਇਸ ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਸ੍ਰੀ ਪਿਰੰਸ ਰਾਸਰਾਨੀਆ ਜੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਮੌਦੀ ਸਰਕਾਰ ਲੋਕਤੰਤਰ ਦੀ ਸਰਕਾਰ ਨਾ ਹੋ ਕੇ ਤਾਨਾਸ਼ਾਹੀ ਰਵੱਈਏ ਅਪਣਾ ਰਹੀ ਹੈ ਅਤੇ ਕਿਸਾਨਾਂ ਉੱਪਰ ਤਿੰਨ ਕਾਲੇ ਕਾਨੂੰਨ ਜਬਰੀ ਠੋਸਣਾ ਚਾਹੁੰਦੀ ਹੈ। ਸਾਰੇ ਭਾਰਤ ਦੇ ਕਿਸਾਨ ਇਸ ਦਾ ਵਿਰੋਧ ਕਰ ਰਹੇ ਹਨ ਤੇ ਸਰਕਾਰ ਹਰ ਰੋਜ਼ ਨਵੇਂ ਨਵੇਂ ਹੱਥਕੰਡੇ ਅਪਣਾ ਕੇ ਇਸ ਦੇ ਫਾਇਦੇ ਗਿਣਾ ਰਹੀ। ਇਹ ਕਿਸ ਤਰ੍ਹਾਂ ਦੀ ਸੋਚ ਹੈ ਕਿ ਸਰਕਾਰ ਧੱਕੇ ਨਾਲ ਕਿਸਾਨਾਂ ਦਾ ਫਾਇਦਾ ਕਰਨਾ ਚਾਹੁੰਦੀ ਹੈ। ਕਾਂਗਰਸ ਸੇਵਾ ਦਲ ਯੰਗ ਬ੍ਰਿਗੇਡ ਇਸ ਦਾ ਪੁਰਜ਼ੋਰ ਵਿਰੋਧ ਕਰਦੇ ਹੋਏ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। ਅਤੇ ਸਰਕਾਰ ਨੂੰ ਇਹ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਲੋੜ ਤੇ ਜੋਰ ਦੇਂਦਾ ਹੈ। ਇਹ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਕੜਾਕੇ ਦੀ ਸਖ਼ਤ ਠੰਡ ਵਿੱਚ ਕਿਸਾਨ , ਬਜੁਰਗ , ਅੋਰਤਾਂ ,ਬੱਚੇ, ਮਜਦੂਰ ਘਰ-ਬਾਰ ਛੱਡ ਕੇ ਖੁਲੇ ਆਸਮਾਨ ਥੱਲੇ ਬੈਠੇ ਹਨ ਤੇ ਮੌਦੀ ਸਰਕਾਰ ਪੜਦੇ ਪਿੱਛੇ ਸ਼ਾਜਿਸ਼ਾਂ ਰੱਚ ਰਹੀ ਹੈ। " ਦੇਸ਼ ਮੱਚ ਰਿਹਾ ਹੈ ਤੇ ਨੀਰੋ ਬੰਸਰੀ ਵਜਾਉਣ ਵਿੱਚ ਮਸਤ ਹੈ " ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਸਕੱਤਰ ਓਮ ਪ੍ਰਕਾਸ਼ ਖਿੱਚੀ ਨੇ ਕਿਹਾ ਕਿ ਸਰਕਾਰ ਨੂੰ ਇਹ ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਹੀ ਪਵੇਗਾ। ਪਰ ਜਿੰਨਾ ਜਲਦੀ ਸਰਕਾਰ ਇਸ ਮਾਮਲੇ ਨੂੰ ਹੱਲ ਕਰ ਲਵੇਗੀ ਤਾਂ ਲੋਕਤੰਤਰ ਦੇ ਲਈ ਚੰਗਾ ਹੋਵੇਗਾ ਨਹੀਂ ਤੋਂ ਇਸ ਦੇ ਜੋ ਵੀ ਮਾੜੇ ਹਾਲਾਤ ਬਣੇ ਉਸ ਦੇ ਲਈ ਕੇਂਦਰ ਦੀ ਭਾਜਪਾ ਮੌਦੀ ਸਰਕਾਰ ਜੁਮੇਂਵਾਰ ਹੋਵੇਗੀ। ਅੱਜ ਦੇ ਇਸ ਰੋਸ ਮਾਰਚ ਵਿੱਚ ਨੋਜਵਾਨਾਂ ਦਾ ਰੋਹ ਅਤੇ ਜੋਸ਼ ਅਸਮਾਨ ਗੁੰਜਾ ਰਿਹਾ ਹੈ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਤਿਗੁਰੂ ਦੇਵ ਰਾਜ ਗਰਗ , ਸੈਨਿਟ ਦੇ ਸਾਬਕਾ ਮੈਂਬਰ ਮੁਨੀਸ਼ ਵਰਮਾ (ਮੀਨੂ ਭਾਂਡਾ) ਧਵਜ ਪ੍ਰਭਾਰੀ ਡਾ. ਆਰ ਕੇ ਵਰਮਾ, ਵੇਦ ਪਾਲ ਡਾਂਗੀ, ਕੋਮਲ ਗਿੱਲ , ਨਵੀਤਾ ਬਸੌੜ , ਲਾਜਵੰਤੀ , ਅਡਵੋਕੇਟ ਜਸਪਾਲ ਸਿੰਘ ਔਲਖ , ਪ੍ਰਮੋਦ ਮਹਾਸ਼ਾ ਚੇਅਰਮੈਨ, ਬਲਦੇਵ ਕੁਮਾਰ ਲਾਲੀ , ਕੁਲਬੀਰ ਸਿੰਘ ਸਰਾਂ, ਰਾਜ ਕੁਮਾਰ ਵਧਵਾ, ਬੱਬੀ ਖੁੰਗਰ, ਰਾਜ ਕੁਮਾਰ ਫਰੈਂਡ, ਸ਼ਮਸ਼ੇਰ ਸਿੰਘ, ਸੁਨੀਲ ਕਾਇਤ, ਗੁਰਪ੍ਰੀਤ ਸਿੰਘ ਸਰਾਂ, ਵਰਿੰਦਰ ਮੱਕੜ ਵਾਇਸ ਚੇਅਰਮੈਨ , ਆਦਿ ਆਗੂਆਂ ਨੇ ਰੋਸ ਮਾਰਚ ਨੂੰ ਸੰਬੋਧਨ ਕੀਤਾ ।