ਚੋਣ ਵਿਭਾਗ ਵਲੋ ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਰੀ
ਸ੍ਰੀ ਮੁਕਤਸਰ ਸਾਹਿਬ :- ਯੋਗਤਾ ਮਿਤੀ 01 ਜਨਵਰੀ 2021 ਦੇ ਆਧਾਰ ਤੇ ਤਿਆਰ ਫੋਟੋ ਵੋਟਰ ਸੂਚੀ ਦੀ, ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ, ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ, ਵਧੀਕ ਜਿਲਾ ਚੋਣ ਅਫ਼ਸਰ, ਸ਼੍ਰੀ ਗੁਰਬਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਮਹੀਨਾ ਨਵੰਬਰ ਅਤੇ ਦਸੰਬਰ, 2020 ਦੌਰਾਨ ਵੋਟਰ ਸੂਚੀ ਦੀ ਸੁਧਾਈ ਸਬੰਧੀ ਕੰਪੇਅਨ ਵਿੱਚ ਨਵੀਆਂ ਬਣੀਆਂ ਵੋਟਾਂ, ਕਟੋਤੀ ਦੀ ਲਿਸਟਾਂ ਅਤੇ ਵੋਟਰਾਂ ਦੇ ਵੇਰਵਿਆਂ ਵਿੱਚ ਕਰਵਾਈ ਗਈ ਦਰੁੱਸਤੀ ਦੀਆਂ ਸਕੰਲਿਤ ਲਿਸਟਾਂ ਬੂਥ ਲੈਵਲ ਅਫ਼ਸਰਾਂ, ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਦੇ ਦਫ਼ਤਰ ਅਤੇ ਜਿਲਾ ਚੋਣ ਦਫ਼ਤਰ ਵਿਖੇ ਆਮ ਜਨਤਾ ਦੇ ਵੇਖਣ ਲਈ ਉਪਲੱਬਧ ਹੋਣਗੀਆਂ।
ਕੋਈ ਵੀ ਵੋਟਰ ਜਿਸ ਨੇ ਵੋਟਰ ਸੂਚੀ ਦੀ ਇਸ ਸੁਧਾਈ ਦੌਰਾਨ ਵੋਟ ਬਣਵਾਈ ਹੋਵੇ, ਜਾਂ ਆਪਣੇ ਵੇਰਵਿਆਂ ਵਿੱਚ ਕੋਈ ਦਰੁਸਤੀ ਕਰਵਾਈ ਹੋਵੇ ਤਾਂ ਭਾਰਤ ਚੋਣ ਕਮਿਸ਼ਨ, ਮੁੱਖ ਚੋਣ ਅਫ਼ਸਰ, ਪੰਜਾਬ ਅਤੇ ਨੈਸ਼ਨਲ ਵੋਟਰ ਸਰਵਿਸ ਪੋਰਟਲ ਦੀ ਵੈਬਸਾਈਟ ਉੱਪਰ ਵੀ ਆਪਣੀ ਵੋਟ ਚੈਕ ਕਰ ਸਕਦਾ ਹੈ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਸਮੇਂ ਹੋਈ ਮੀਟਿੰਗ ਵਿੱਚ ਹਾਜ਼ਰ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ ਅਤੇ ਬਿਨਾਂ ਫੋਟੋ ਵਾਲੀ ਵੋਟਰ ਸੂਚੀ ਦੀ ਸੀ.ਡੀ. ਵੀ ਸਪਲਾਈ ਕੀਤੀ ਗਈ।