ਡਾ. ਅਜੈ ਪਾਲ ਸਿੰਘ ਅਜ਼ੀਜ਼ ਦਾ ਗੀਤ 'ਅਰਦਾਸ' ਲੰਡਨ ਵਿਖੇ ਹੋਇਆ ਰਿਲੀਜ਼ :
,
ਮਲੋਟ: ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਚ ਅਸਿਸਟੈਂਟ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾ ਰਹੇ ਡਾਕਟਰ ਅਜੈ ਪਾਲ ਸਿੰਘ ਵੱਲੋਂ ਲਿਖੇ ਅਤੇ ਗਾਏ ਗੀਤ 'ਅਰਦਾਸ' ਨੂੰ ਗੁਰਦੁਆਰਾ ਸਾਊਥਾਲ ਪਰਕ ਐਵੀਨਿਯੂ ਵਿਖੇ ਯੂਕੇ ਦੇ ਉੱਘੇ ਉਦਯੋਗਪਤੀ ਅਤੇ ਸਿੱਖ ਪੰਥ ਲਈ ਸੇਵਾ ਲਈ ਹਰ ਵਕਤ ਤਤਪਰ ਰਹਿਣ ਵਾਲੇ ਮੋਹਰੀ ਸਿੱਖ ਵਜੋਂ ਜਾਣੇ ਜਾਂਦੇ ਸਰਦਾਰ ਰਵਿੰਦਰ ਸਿੰਘ ਖਹਿਰਾ ਅਤੇ ਯੂ.ਕੇ ਦੇ ਹੀ ਮਸ਼ਹੂਰ ਕਾਰੋਬਾਰੀ ਸਰਦਾਰ ਮਨਜੀਤ ਸਿੰਘ ਦੇ ਨਾਲ ਨਾਲ ਗੁਰਦੁਆਰਾ ਕਮੇਟੀ ਦੇ ਸਤਿਕਾਰਤ ਮੈਂਬਰ ਸਾਹਿਬਾਨਾਂ ਵਲੋਂ ਰਿਲੀਜ਼ ਕੀਤਾ ਗਿਆ। ਡਾਕਟਰ ਅਜੈਪਾਲ ਸਿੰਘ ਵੱਲੋਂ ਇਹ ਗੀਤ ਆਪਣੇ ਯੂ ਟਿਊਬ ਚੈਨਲ (Dr. Ajay Pal Singh Azeez) ਉੱਤੇ ਹੀ ਰਿਲੀਜ਼ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਡਾਕਟਰ ਸਾਹਿਬ ਵਲੋਂ ਭਾਈ ਵੀਰ ਸਿੰਘ ਜੀ ਨੂੰ ਸਮਰਪਿਤ ਹੋ ਕੇ ਗਾਏ ਗੀਤ 'ਨਿਰਾ ਨੂਰ' ਨੂੰ ਵਰਲਡ ਯੂਨੀਵਰਸਿਟੀ ਵੱਲੋਂ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਮਿਲਿਆ ਸੀ। ਅੱਜ ਗੁਰਦੁਆਰਾ ਸਾਊਥਾਲ ਵਿਖੇ ਸੰਗਤਾਂ ਦੀ ਹਜ਼ੂਰੀ ਵਿੱਚ ਇਸ ਗੀਤ ਨੂੰ ਰਿਲੀਜ਼ ਕਰਦੇ ਹੋਏ ਮੋਹਰੀ ਸਜਣਾਂ ਵੱਲੋਂ ਡਾਕਟਰ ਅਜੈਪਾਲ ਸਿੰਘ ਜੀ ਦਾ ਇਸ ਉੱਦਮ ਲਈ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਵਕਤ ਗਿਆਨੀ ਅੰਗਰੇਜ਼ ਸਿੰਘ, ਸਰਦਾਰ ਮਹਿੰਦਰ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਕੰਵਲਜੀਤ ਸਿੰਘ ਤੋਂ ਇਲਾਵਾ ਹੋਰ ਵੀ ਕਈ ਸਤਿਕਾਰਯੋਗ ਸ਼ਖ਼ਸੀਅਤਾਂ ਹਾਜ਼ਿਰ ਸਨ। ਅਖੀਰ ਵਿੱਚ ਡਾਕਟਰ ਅਜੈਪਾਲ ਸਿੰਘ ਵੱਲੋਂ ਸਰਦਾਰ ਰਵਿੰਦਰ ਸਿੰਘ ਖਹਿਰਾ, ਪ੍ਰਿੰਸੀਪਲ ਜਸਵੰਤ ਸਿੰਘ ਸੰਧੂ, ਸਰਦਾਰ ਮਨਜੀਤ ਸਿੰਘ, ਸਨਮਾਨ ਕਮੇਟੀ ਅਤੇ ਸਮੁੱਚੀ ਸੰਗਤ ਦਾ ਇਸ ਸਨਮਾਨ ਲਈ ਧੰਨਵਾਦ ਕੀਤਾ ਗਿਆ। Author: Malout Live