ਜਿਲ੍ਹਾਂ ਪੁਲਿਸ ਵੱਲੋ ਮਨਾਇਆ ਜਾ ਰਿਹਾ ਹੈ ਹਫਤਾਵਰੀ ਨਸ਼ਾ ਵਿਰੋਧੀ ਅੰਤਰਰਾਸ਼ਟਰੀ ਦਿਵਸ : ਐਸ.ਐਸ.ਪੀ

ਸ੍ਰੀ ਮੁਕਤਸਰ ਸਾਹਿਬ: ਪਿਛਲੇ ਸਾਲ ਨਾਲੋ ਜਿਲ੍ਹਾਂ ਪੁਲਿਸ ਵੱਲੋਂ 35% ਮੁਕਦਮੇ ਵੱਧ ਦਰਜ਼ ਕਰ ਪਾਈ ਤਸਕਰਾ ਨੂੰ ਨੱਥ ਸ੍ਰੀ ਮੁਕਤਸਰ ਸਾਹਿਬ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ ਪੰਜਾਬ ਜੀ ਦੀਆਂ ਹਦਾਇਤਾਂ ਤਹਿਤ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਵਿਰੁੱਧ ਜਾਗਰੂਕ ਕਰਨ ਲਈ ਜਿਲ੍ਹਾ ਅੰਦਰ ਮੁਹਿੰਮ ਵਿੱਡੀ ਗਈ ਹੈ ਇਸ ਮੁਹਿਮ ਤਹਿਤ ਜਿਲ੍ਹਾਂ ਪੁਲਿਸ ਵੱਲੋਂ ਲੋਕਾਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ ਨਸ਼ਿਆਂ ਦੇ ਸੁਦਾਗਰਾਂ ਨੂੰ ਫੜ ਕੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਐਸ.ਐਸ.ਪੀ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਜਿਲ੍ਹਾਂ ਅੰਦਰ ਨਸ਼ਿਆ ਖਿਲਾਫ ਵਿੱਡੀ ਗਈ ਮੁਹਿੰਮ ਤਹਿਤ ਪਿਛਲੇ ਸਾਲ 2020 ਨਾਲੋਂ ਇਸ ਸਾਲ 2021 ਵਿੱਚ ਪੁਲਿਸ ਵੱਲੋਂ ਵੱਧ ਐਨ.ਡੀ.ਪੀ.ਐਸ ਦੇ ਮੁਕੱਦਮੇ ਦਰਜ਼ ਕੀਤੇ ਗਏ ਹਨ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਮਿਤੀ 01.01.2021 ਤੋਂ 17.06.2021 ਵਿੱਚ ਪੁਲਿਸ ਵੱਲੋਂ 187 ਐਨ.ਪੀ.ਡੀ.ਐਸ ਦੇ ਮੁਕੱਦਮੇ ਦਰਜ਼ ਕਰ 241 ਦੋਸ਼ੀਆਂ ਨੂੰ ਕਾਬੂ ਕੀਤੇ ਗਏ ਹਨ , ਇਨ੍ਹਾਂ ਪਾਸੋਂ ਅਫੀਮ: 3.620 ਕਿਲੋ, ਪੋਸਤ: 357.992 ਕਿਲੋ, ਸਮੈਕ:18 ਗ੍ਰਾਮ, ਨਸ਼ੀਲੀਆ ਗੋਲੀਆਂ: 286424, ਨਸ਼ੀਲੇ ਟੀਕੇ: 12, ਨਸ਼ੀਲਾ ਪਾਊਡਰ: 15 ਗ੍ਰਾਮ, ਗਾਂਜਾ: 8 ਕਿਲੋ, ਹੈਰੋਇਨ:3.236 ਕਿਲੋ, ਨਸ਼ੀਲੀਆਂ ਸ਼ੀਸ਼ੀਆ: 201, ਪੋਸਤ ਦੇ ਹਰੇ ਪੌਦੇ: 82 ਕਿਲੋ ਅਤੇ 10,300 ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ ਹੈ।ਜਿਲ੍ਹਾ ਪੁਲਿਸ ਵੱਲੋਂ ਪਿਛਲੇ ਸਾਲ ਨਾਲੋ 35% ਵੱਧ ਮੁਕਦਮੇ ਦਰ ਕੀਤੇ ਗਏ ਹਨ। ਐਸ.ਐਸ.ਪੀ ਜੀ ਨੇ ਲੋਕਾ ਨੂੰ ਅਪੀਲ ਕੀਤੀ ਹੈ ਕਿ ਸਾਰੇ ਇਨ੍ਹਾਂ ਦੇ ਖਿਲਾਫ ਪੁਲਿਸ ਨੂੰ ਸਹਿਯੋਗ ਦਿਉ ਅਤੇ ਜੇਕਰ ਤੁਹਾਡੇ ਨਜ਼ਦੀਕ ਕੋਈ ਨਸ਼ੇ ਵੇਚਣ ਰਿਹਾ ਹੈ ਉਸ ਦੀ ਜਾਣਕਾਰੀ ਤੁਸੀ ਨਜ਼ਦੀਕ ਦੇ ਪੁਲਿਸ ਸਟੈਸ਼ਨ ਜਾਂ ਸਾਡੇ ਹੈਲਪ ਲਾਈਨ ਨੰਬਰ ਤੇ ਦਿਉ। ਇਸ ਮੌਕੇ ਐਸ.ਐਸ.ਪੀ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਨੂੰ ਸਮਰਪਿਤ ਜਿਲ੍ਹਾਂ ਪੁਲਿਸ ਵੱਲੋਂ ਮਿਤੀ 15.06.2021 ਤੋਂ 26.06.2021 ਜੂਨ ਤੱਕ ਨਸ਼ਾ ਵਿਰੋਧੀ ਮਹਿੰਮ ਚਲਾਈ ਜਾ ਰਹੀ ਹੈ।ਇਸ ਮੁਹਿੰਮ ਤਹਿਤ ਜਿੱਥੇ ਪੁਲਿਸ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਅੰਦਰ ਪੀ.ਸੀ.ਆਰ ਮੋਟਰਸਾਇਕਲ ਅਤੇ ਥਾਣੇ ਦੇ ਪੁਲਿਸ ਕ੍ਰਮਚਾਰੀਆ ਵੱਲੋਂ ਗਸ਼ਤਾਂ ਵਧਾਈਆਂ ਗਈਆ ਹਨ, ਉੱਥੇ ਹੀ ਨਸ਼ਿਆ ਦੀ ਸਪਲਾਈ ਕਰਨ ਵਾਲੇ ਵਿਅਕਤੀਆ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆਂ ਅਵੇਅਰਨੈੱਸ ਟੀਮ ਵੱਲੋਂ ਜਿੱਥੇ ਪਿੰਡਾ ਅਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰ ਰਹੇ ਹਨ ਉੱਥੇ ਰਾਤ ਸਮੇਂ ਲੋਕਾਂ ਨੂੰ ਪ੍ਰੋਜੈਕਟਰ ਰਾਹੀ ਜਾਗਰੂਕਤਾ ਫਿਲਮਾਂ ਵੀ ਵਖਾਈਆ ਜਾਣਗੀਆ। ਉਨ੍ਹਾਂ ਦੱਸਿਆਂ ਕਿ ਮਿਤੀ 18.06.2021 ਪੋਸਟਰ ਰੇਲੀ ਕੀਤੀ ਜਾ ਰਹੀ ਜਿਸ ਵਿੱਚ ਪੁਲਿਸ ਮੁਲਾਜਮਾ ਅਤੇ ਸੰਸਥਾਵਾਂ ਰਲ ਕਿ ਹੱਥਾਂ ਵਿੱਚ ਪੋਸਟਰ ਫੜ ਕੇ ਸ਼ਹਿਰ ਅੰਦਰ ਲੋਕਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਅਪੀਲ ਕੀਤੀ ਜਾਵੇਗੀ ਅਤੇ 19.06.2021 ਨੂੰ ਜਿਲ੍ਹਾਂ ਪੁਲਿਸ ਵੱਲੋਂ ਸਾਇਕਲ ਰੈਲੀ ਅਯੋਜਿਤ ਕੀਤੀ ਗਈ ਹੈ ਇਸ ਸਾਇਕਲ ਰੈਲੀ ਵਿੱਚ ਵੱਧ ਤੋਂ ਵੱਧ ਲੋਕਾ ਵੱਲੋਂ ਹਿੱਸਾ ਲਿਆ ਜਾਵੇਗਾ ਅਤੇ ਲੋਕਾਂ ਨੂੰ ਤੰਦਰੁਸਤ ਪੰਜਾਬ ਦੇ ਮਾਧਿਅਮ ਨਾਲ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਤੁਸੀ ਸਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀ ਸਾਡੇ ਹੈਲਪ ਲਾਈਨ ਨੰਬਰ 80549-42100 ਤੇ ਵਟਸ ਐਪ ਰਾਂਹੀ ਜਾਂ ਫੋਨ ਕਾਲ ਕਰ ਸਕਦੇ ਹੋ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।