ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਵਿਦਿਆਰਥੀਆਂ ਨੇ ਦੱਸਵੀਂ ਦੇ ਨਤੀਜੇ ਵਿੱਚ ਮਾਰੀਆਂ ਮੱਲਾ

ਮਲੋਟ : ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਵੱਲੋਂ ਐਲਾਨੇ ਗਏ ਦੱਸਵੀਂ ਜਮਾਤ ਦੇ ਨਤੀਜਿਆਂ ਅਨੁਸਾਰ ਸਥਾਨਕ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਵਿਦਿਆਰਥੀਆਂ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 100% ਰਿਹਾ, ਜਿਸ ਦੇ ਅਨੁਸਾਰ ਜੰਨਤ ਸਪੁੱਤਰੀ ਸੰਜੀਵ ਕੁਮਾਰ ਨੇ (625/650) 96.15 % ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ, ਰਿਤਿਕਾ ਸਪੁੱਤਰੀ ਸੰਦੀਪ ਕੁਮਾਰ ਨੇ (624/650) 96% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਕਾਰਤਿਕ ਸਪੁੱਤਰ ਵਿਕਰਮ ਕੁਮਾਰ (614/650) 94.46% ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਤੀਜਾ ਸਥਾਨ, ਹਿਮਾਂਸ਼ੂ ਮਿਗਲਾਨੀ ਸਪੁੱਤਰ ਜਤਿੰਦਰ ਕੁਮਾਰ(613/650) 94.30% ਪ੍ਰਾਪਤ ਕਰਕੇ ਸਕੂਲ ਵਿੱਚੋਂ ਚੌਥਾ ਸਥਾਨ, ਸੋਮਿਆ ਸਪੁੱਤਰੀ ਅਖਿਲੇਸ਼ ਰਿਠੋਰ, ਅੰਸ਼ਿਕਾ ਸਪੁੱਤਰੀ ਅਵਨੀਸ਼ ਕੁਮਾਰ ਅਤੇ ਰੀਆ ਸਪੁਤਰੀ ਮਨੋਜ ਕੁਮਾਰ ਨੇ (611/650) 94% ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪੰਜਵਾਂ ਸਥਾਨ ਪ੍ਰਾਪਤ ਕੀਤਾ।

ਇਸਦੇ ਨਾਲ ਹੀ ਸਕੂਲ ਦੇ 10 ਵੀਂ ਜਮਾਤ ਦੇ 16 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ, 43 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਜਿੰਦਰ ਗਰਗ, ਮਨੇਜਰ ਸ਼੍ਰੀ ਵਿਕਾਸ ਗੋਇ‌ਲ, ਪ੍ਰਿੰਸੀਪਲ ਡਾ. ਨੀਰੂ ਬੱਠਲਾ ਵਾਟਸ ਅਤੇ ਸਕੂਲ ਦੀ ਸਮੂਹ ਮੈਨੇਜਿੰਗ ਕਮੇਟੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਇਸੇ ਤਰ੍ਹਾਂ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। Author: Malout Live