ਡਾ.ਹਿਮਕਾ ਬਾਂਸਲ ਨੇ ਨੀਟ (ਪੋਸਟ ਗਰੈਜੂਏਸ਼ਨ) 2021 ਦੀ ਪ੍ਰੀਖਿਆ ਦੌਰਾਨ ਪੰਜਾਬ ਵਿੱਚੋਂ ਪਹਿਲਾ ਸਥਾਨ ਕੀਤਾ ਹਾਸਿਲ
ਮਲੋਟ:- ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਮਲੋਟ ਨਿਵਾਸੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਭੁਪਿੰਦਰ ਬਾਂਸਲ ਫਾਰਮੇਸੀ ਅਫ਼ਸਰ (ਸਿਵਲ ਹਸਪਤਾਲ ਮਲੋਟ ਅਤੇ ਮੈਡਮ ਰੇਖਾ (ਅਧਿਆਪਿਕਾ ਸ.ਸ.ਸ.ਸ ਮੰਡੀ ਹਰਜੀ ਰਾਮ) ਪੁੱਡਾ ਨਿਵਾਸੀ ਦੀ ਹੋਣਹਾਰ ਬੇਟੀ ਡਾ.ਹਿਮਕਾ ਬਾਂਸਲ ਨੇ ਡਾਕਟਰੀ ਦੀ ਉੱਚ ਸਿੱਖਿਆ (ਪੋਸਟ ਗਰੈਜੂਏਸ਼ਨ) ਲਈ ਨੀਟ ਦੇ ਪੇਪਰ ਵਿੱਚੋਂ ਪੰਜਾਬ ਵਿੱਚੋਂ ਪਹਿਲਾ ਸਥਾਨ ਅਤੇ ਭਾਰਤ ਵਿੱਚੋਂ 113ਵਾਂ ਸਥਾਨ ਪ੍ਰਾਪਤ ਕੀਤਾ ਹੈ।
ਡਾ.ਹਿਮਕਾ ਬਾਂਸਲ ਦੀ ਇਸ ਪ੍ਰਾਪਤੀ ਕਰਕੇ ਉਸਨੇ ਆਪਣੇ ਮਾਤਾ-ਪਿਤਾ ਅਤੇ ਸ਼ਹਿਰ ਮਲੋਟ ਦਾ ਨਾਂ ਰੌਸ਼ਨ ਕੀਤਾ ਹੈ। ਡਾ.ਹਿਮਕਾ ਬਾਂਸਲ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੱਤਾ ਹੈ। ਇਸ ਤੋਂ ਪਹਿਲਾਂ ਡਾ.ਹਿਮਕਾ ਨੇ ਯੂ.ਐੱਸ.ਐੱਮ.ਐੱਲ.ਈ ਦਾ ਟੈਸਟ ਵੀ ਸਾਲ 2020 ਵਿੱਚ ਪਾਸ ਕੀਤਾ ਸੀ। ਡਾ.ਰੰਜੂ ਸਿੰਗਲਾ ਅਤੇ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੇ ਸਮੂਹ ਸਟਾਫ਼ ਵੱਲੋਂ ਭੁਪਿੰਦਰ ਬਾਂਸਲ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਡਾ. ਹਿਮਕਾ ਬਾਂਸਲ ਨੂੰ ਜਿੰਦਗੀ ਵਿੱਚ ਬੁਲੰਦੀਆਂ ਛੂਹਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਭੁਪਿੰਦਰ ਬਾਂਸਲ ਨੇ ਸਿਵਲ ਸਰਜਨ ਸਟਾਫ਼ ਦਾ ਧੰਨਵਾਦ ਕੀਤਾ ਅਤੇ ਖੁਸ਼ੀ ਪ੍ਰਗਟ ਕੀਤੀ।