ਡੀ. ਏ. ਵੀ. ਕਾਲਜ, ਮਲੋਟ ਵਿਖੇ ਹਫਤਾਵਰੀ ਕੋਰਸ ਵਿੱਚ ਸਟੇਜ ਸੰਚਾਲਨ ਦੇ ਗੁਣਾਂ ਬਾਰੇ ਜਾਣਕਾਰੀ ਦਿੱਤੀ
ਡੀ.ਏ.ਵੀ. ਕਾਲਜ ਮਲੋਟ ਵਿੱਚ ਚੱਲ ਰਹੇ ਕੋਰਸ ਤਹਿਤ ‘ਸਟੇਜ ਸੰਚਾਲਨ’ ਨਾਲ ਸਬੰਧਤ ਸੱਤ ਦਿਨਾਂ ਕੋਰਸ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਯੋਗ ਅਗਵਾਈ ਵਿੱਚ ਅਤੇ ਕੋਆਰਡੀਨੇਟਰ ਡਾ. ਮੁਕਤਾ ਮੁਟਨੇਜਾ ਦੇ ਸਹਿਯੋਗ ਨਾਲ ਆਯੋਜਿਤ ਹਫਤਾਵਾਰੀ ਕੋਰਸ ਵਿੱਚ ਵਿਸ਼ਾ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਇੱਕ ਕੁਸ਼ਲ ਸਟੇਜ ਸੰਚਾਲਕ ਬਣਨ ਦੇ ਗੁਣਾਂ, ਵਿਸ਼ੇਸ਼ਤਾਵਾਂ ਅਤੇ ਸੂਖਮਤਾ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਇਆ। ਇਸ ਪ੍ਰੋਗਰਾਮ ਵਿੱਚ ਸਰੋਤ ਵਿਦਵਾਨਾਂ ਦੀ ਭੂਮਿਕਾ ਡਾ. ਬ੍ਰਹਮਵੇਦ ਸ਼ਰਮਾ, ਮੁੱਖੀ ਹਿੰਦੀ ਵਿਭਾਗ, ਪੰਜਾਬੀ ਅਦਾਕਾਰਾ ਮੈਡਮ ਭਾਵਨਾ ਸ਼ਰਮਾ ਅਤੇ ਦੂਰਦਰਸ਼ਨ ਏੰਕਰ ਅਤੇ ਕਲਾਕਾਰ ਮੈਡਮ ਰਾਜਵਿੰਦਰ ਕੌਰ ਨੇ ਨਿਭਾਈ।
ਸਟੇਜ ਸੰਚਾਲਨ ਨੂੰ ਇਕ ਕਲਾ ਮੰਨਦਿਆਂ ਸਾਰੇ ਵਿਦਵਾਨਾਂ ਨੇ ਵਿਦਿਆਰਥੀਆਂ ਨੂੰ ਭਾਸ਼ਾ, ਵਿਸ਼ਾ ਸਮੱਗਰੀ, ਸਰੀਰਕ ਕਾਰਜ ਪ੍ਰਣਾਲੀ, ਬੋਲਣ ਦੇ ਅੰਦਾਜ, ਕਾਵਿਕ ਸ਼ੈਲੀ ਅਤੇ ਥੀਏਟਰ ਕਲਾ ਦੀਆਂ ਬਾਰੀਕਿਆਂ ਬਾਰੇ ਜਾਗਰੂਕ ਕੀਤਾ। ਉਹਨਾਂ ਨੇ ਅਜੋਕੇ ਯੁੱਗ ਵਿੱਚ ਇੱਕ ‘ਸਫਲ ਏੰਕਰ’ ਦੇ ਗੁਣਾਂ ’ਤੇ ਵੀ ਚਾਨਣਾ ਪਾਇਆ ਅਤੇ ਕਵਿਤਾ ਉਚਾਰਨ, ਭਾਸ਼ਣ ਅਤੇ ਸਰੋਤਿਆਂ ਨਾਲ ਸੰਵਾਦ’ ਤੇ ਜ਼ੋਰ ਦਿੱਤਾ। ਆਖਰੀ ਸੈਸ਼ਨ ਵਿੱਚ ਹਿੱਸਾ ਲੈਣ ਵਾਲੇ ਭਾਗੀਦਾਰਾਂ ਅਤੇ ਵਿਦਿਆਰਥੀਆਂ ਨੇ ਆਪਣੀ ਕਲਾ ਪ੍ਰਦਰਸ਼ਿਤ ਕੀਤੀ ਅਤੇ ਇਸ ਰਚਨਾਤਮਕ ਪ੍ਰੋਗਰਾਮ ਨੂੰ ਸਫਲਤਾ ਦੇ ਅੰਜਾਮ ਤੱਕ ਪਹੁੰਚਾਇਆ। ਜ਼ਿਕਰਯੋਗ ਹੈ ਕਿ ਡੀ.ਏ.ਵੀ. ਕਾਲਜ, ਮਲੋਟ ਵਿਖੇ ਪਿਛਲੇ ਮਹੀਨੇ ਤੋਂ ਕਾਲਜ ਵਿੱਚ ਵਿਦਿਆਰਥੀਆਂ ਲਈ ਅਜਿਹੀਆਂ ਸਿਰਜਣਾਤਮਕ ਵਰਕਸ਼ਾਪਾਂ, ਵੈਬਿਨਾਰਾਂ, ਸ਼ਾਰਟ ਟਰਮ ਕੋਰਸਾਂ ਦਾ ਆਨਲਾਈਨ ਆਯੋਜਨ ਜਾਰੀ ਹੈ।