ਮਲੋਟ ਵਿਖੇ ਪੰਜਾਬੀ ਰਸਾਲਾ ‘ਚਰਚਾ ਕੌਮਾਂਤਰੀ‘ ਦੇ ਸੰਪਾਦਕ ਦਰਸ਼ਨ ਸਿੰਘ ਢਿੱਲੋਂ, ਮੁਰਾਦਵਾਲਾ (ਯੂ.ਕੇ) ਨਾਲ ਰੂਬਰੂ ਸ਼ਾਮ ਦਾ ਆਯੋਜਨ

ਮਲੋਟ:- ਪੰਜਾਬੀ ਲੇਖਕ ਅਤੇ ਪੰਜਾਬੀ ਰਸਾਲਾ ‘ਚਰਚਾ ਕੌਮਤਰੀ’ ਦੇ ਸੰਪਾਦਕ ਦਰਸ਼ਨ ਸਿੰਘ ਢਿੱਲੋਂ, ਮੁਰਾਦਵਾਲਾ ਇੰਗਲੈਂਡ ਤੋਂ, ਜੋ ਇਹਨੀਂ ਦਿਨੀਂ ਪੰਜਾਬ ਆਏ ਹੋਏ ਹਨ, ਦਾ ਰੂ-ਬ-ਰੂ ਪ੍ਰੋਗਰਾਮ, ਸਿਟੀਜ਼ਨ ਕਲੱਬ ਮਲੋਟ ਵਿਖੇ ਕਰਵਾਇਆ ਗਿਆ। ਇਸ ਰੂਬਰੂ ਸ਼ਾਮ ਦਾ ਆਯੋਜਨ ਡਾ. ਐੱਸ.ਐੱਸ ਸੰਘਾ (ਪ੍ਰਿੰਸੀਪਲ ਦਸ਼ਮੇਸ਼ ਕਾਲਜ ਬਾਦਲ ਅਤੇ ਸੈਨੇਟ ਮੈਂਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ), ਸਤਪਾਲ ਮੋਹਲਾਂ (ਚੇਅਰਮੈਨ ਸੀ.ਜੀ.ਐੱਮ ਕਾਲਜ, ਮੋਹਲਾਂ), ਡਾ. ਤਰਲੋਕ ਬੰਧੂ (ਪ੍ਰਿੰਸੀਪਲ ਖਾਲਸਾ ਕਾਲਜ ਆਫ ਐਜੂਕੇਸ਼ਨ, ਸ਼੍ਰੀ ਮੁਕਤਸਰ ਸਾਹਿਬ ਅਤੇ ਪ੍ਰੋ. ਗੁਰਰਾਜ ਚਹਿਲ (ਮੁਖੀਪੰਜਾਬੀ ਵਿਭਾਗ, ਡੀ.ਏ.ਵੀ ਕਾਲਜ, ਅਬੋਹਰ) ਵੱਲੋਂ ਕੀਤਾ ਗਿਆ। ਇਸ ਰੂ-ਬੂ-ਰੂ¨ ਸ਼ਾਮ ਵਿੱਚ ਵੱਡੀ ਗਿਣਤੀ ਵਿੱਚ ਸਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਮੁੱਖ ਵਕਤਾ ਦਰਸ਼ਨ ਸਿੰਘ ਢਿੱਲੋਂ ਨੇ ਆਪਣੀ ਜਾਣ-ਪਹਿਚਾਣ ਤੋਂ ਇਲਾਵਾ ਸਾਹਿਤ ਅਤੇ ਸਮਕਾਲੀ ਰਾਸ਼ਟਰੀ, ਅੰਤਰ-ਰਾਸ਼ਟਰੀ ਪ੍ਰਸਥਿਤੀਆਂ ਬਾਰੇ ਮੁੱਲਵਾਨ ਟਿੱਪਣੀਆਂ ਕੀਤੀਆਂ। ਹਾਜ਼ਰ ਸਖਸ਼ੀਅਤਾਂ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਵਜੋਂ ਦਰਸ਼ਨ ਢਿੱਲੋਂ ਨੇ ਆਪਣੇ ਜੀਵਨ ਸੰਘਰਸ਼ ਨੂੰ ਵਿਸਥਾਰ ਸਹਿਤ ਬਿਆਨ ਕੀਤਾ। ਉਹਨਾਂ ਨੇ ਦੱਸਿਆ ਕਿ ਵਿਦਿਆਰਥੀ ਜੀਵਨ ਵੇਲੇ ਤੋਂ ਹੀ ਖੱਬੇ ਪੱਖੀ ਲਹਿਰ ਵਿੱਚ ਸਰਗਰਮ ਭੂਮਿਕਾ ਨਿਭਾਈ, ਅਤੇ ਫਿਰ ਇਸੇ ਭੂਮਿਕਾ ਸਾਹਿਤਕ ਗਤੀਵਿਧੀਆਂ ਰਾਹੀਂ ਜਾਰੀ ਰੱਖਿਆ। ਪ੍ਰੋ. ਗੁਰਰਾਜ ਚਹਿਲ ਨੇ ਰਸਮੀਂ ਰੂਪ ਵਿੱਚ ਹਾਜ਼ਰ ਸਖਸ਼ੀਅਤਾਂ ਨਾਲ ਜਾਣ ਪਹਿਚਾਣ ਕਰਵਾਈ। ਚੇਅਰਮੈਨ ਸਤਪਾਲ ਮੋਹਲਾਂ ਨੇ ਹਾਜ਼ਰ ਦੋਸਤਾਂ ਨੂੰ ਜੀ ਆਇਆ ਆਖਿਆ। ਡਾ. ਇਕਬਾਲ ਸਿੰਘ ਗੋਦਾਰਾ(ਪ੍ਰਿੰਸੀਪਲ ਖਾਲਸਾ ਕਾਲਜ ਸ਼੍ਰੀ ਗੰਗਾਨਗਰ)

ਨੇ ਆਪਣੇ ਸਾਹਿਤਕ ਅਤੇ ਸਭਿਆਚਾਰਕ ਗਤੀਵਿਧੀਆਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਅਬੋਹਰ ਤੋਂ ਰਜਿੰਦਰ ਸਿੰਘ ਜਾਖੜ (ਰਾਸ਼ਟਰੀ ਹਾਕੀ ਖਿਡਾਰੀ ਅਤੇ ਸੱਭਿਆਚਾਰ ਪ੍ਰੇਮੀ ਉਚੇਚੇ ਰੂਪ ਆਪਣੇ ਪੁਰਾਣੇ ਮਿੱਤਰ ਦਰਸ਼ਨ ਢਿੱਲੋਂ ਨੂੰ ਮਿਲਣ ਆਏ। ਇਸ ਸਮੇਂ ਵੱਖ-ਵੱਖ ਸ਼ਖਸ਼ੀਅਤਾਂ ਮਾਸਟਰ ਹਿੰਮਤ ਸਿੰਘ (ਸਾਬਕਾ ਮੁਲਾਜਮ ਆਗੂ), ਪ੍ਰੋ. ਕੁਲਵੰਤ ਬਰਾੜ (ਰਿਟਾ.), ਡਾ. ਚੰਦਰ ਪ੍ਰਕਾਸ਼ (ਗਿੱਦੜਬਾਹਾ), ਲਛਮਣ ਸਿੰਘ ਬਰਾੜ (ਬਠਿੰਡਾ), ਗਗਨਦੀਪ (ਸੰਗਰਾਮੀ ਵਿਦਿਆਰਥੀ ਆਗੂ), ਅਵਤਾਰ ਸਿੰਘ (ਸੀ.ਜੀ.ਐੱਮ ਕਾਲਜ), ਜਰਮਨ ਸੰਧੂ, ਪੁਸ਼ਪਿੰਦਰ ਸਿੰਘ (ਮੂਲਿਆਂਵਾਲਾ), ਹਰਜੀਤ ਸਿੰਘ (ਐੱਮ.ਡੀ ਬਾਬਾ ਫਰੀਦ ਪਬਲਿਕ ਸਕੂਲ ਛੱਤੇਆਣਾ), ਪ੍ਰਤਾਪ ਸਿੰਘ ਸੰਧੂ (ਐੱਮ.ਡੀ. ਗੁਰੂ ਨਾਨਕ ਸਕੂਲ ਮਨੀਆਂ ਵਾਲਾ), ਪ੍ਰੋ. ਬਲਜੀਤ ਗਿੱਲ (ਸੀ.ਜੀ.ਐੱਮ ਕਾਲਜ), ਨਵਜੀਤ ਮੋਹਲਾਂ, ਸਮਾਜ ਸੇਵੀ ਜਗਤਾਰ ਬਰਾੜ ਸਾਬਕਾ ਐੱਮ.ਸੀ. ਅਤੇ ਹੋਰ ਪਤਵੰਤੇ ਹਾਜ਼ਿਰ ਸਨ। ਇਸ ਸਮੇਂ ਨਾਮਵਰ ਸਾਹਿਤਕ ਹਸਤੀਆਂ ਹਰਿੰਦਰ ਸੂਰੇਵਾਲੀਆ, ਪ੍ਰੋ. ਰਿਸ਼ੀ ਹਿਰਦੇਪਾਲ, ਸੁਖਦੇਵ ਮਠਾੜੂ, ਪਰਮਜੀਤ ਢਿੱਲੋਂ, ਮਾਸਟਰ ਕੁਲਵਿੰਦਰ ਸਿੰਘ ਅਤੇ ਮਾਸਟਰ ਜਸਵੰਤ ਸਿੰਘ ਨੇ ਆਪਣੀਆਂ-ਆਪਣੀਆਂ ਰਚਨਾਵਾਂ ਸੁਣਾਈਆਂ। ਅਖੀਰ ਵਿੱਚ ਡਾ.ਐੱਸ.ਐੱਸ ਸੰਘਾ ਨੇ ਇਸ ਰੂ-ਬੂ-ਰੂ ਸ਼ਾਮ ਵਿੱਚ ਸ਼ਾਮਿਲ ਸ਼ਖਸ਼ੀਅਤਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। Author : Malout Live