ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਤੋਂ ਵਿਸ਼ਾਲ ਨਗਰ ਕੀਰਤਨ ਕੱਢਿਆ

ਮਲੋਟ:- ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਤੋਂ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਬਹੁਤ ਹੀ ਸੁੰਦਰ ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ਵਿੱਚ ਸ਼ੁਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਚਲ ਰਿਹਾ ਨਗਰ ਕੀਰਤਨ ਅਲੌਕਿਕ ਦ੍ਰਿਸ਼ ਪੇਸ਼ ਕਰ ਰਿਹਾ ਸੀ। ਗੁਰੂਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਦੀ ਪ੍ਰੇਰਨਾ ਨਾਲ ਕੱਢਿਆ ਇਹ ਨਗਰ ਕੀਰਤਨ ਘੁਮਿਆਰਾ ਰੋਡ ਗੁਰੂਘਰ ਤੋਂ ਸ਼ੁਰੂ ਹੋ ਕੇ ਦਾਨੇਵਾਲਾ ਦੀ ਫਿਰਨੀ, ਜੀ.ਟੀ ਰੋਡ, ਗਿੱਲ ਇੰਡਸਟਰੀ, ਸੰਦੀਪ ਨਗਰ ਅਤੇ ਦਾਨੇਵਾਲਾ ਪਿੰਡ ਦੀਆਂ ਮੁੱਖ ਗਲੀਆਂ

ਵਿੱਚ ਦੀ ਹੁੰਦਾ ਹੋਇਆ ਵਾਪਿਸ ਗੁਰੂਘਰ ਵਿਖੇ ਸਮਾਪਤ ਹੋਇਆ। ਗਿੱਲ ਇੰਡਸਟਰੀ ਵਿਖੇ ਬੀਬੀ ਨਿਰਮਲ ਕੌਰ ਗਿੱਲ ਦੀ ਅਗਵਾਈ ਵਿੱਚ ਪੰਜ ਪਿਆਰਿਆਂ ਦਾ ਸਨਮਾਨ ਕੀਤਾ ਗਿਆ ਅਤੇ ਬਰੈੱਡ ਚਾਹ ਦੇ ਲੰਗਰ ਨਾਲ ਸੰਗਤ ਦੀ ਸੇਵਾ ਕੀਤੀ ਗਈ। ਇਸ ਮੌਕੇ ਹਜ਼ੂਰੀ ਰਾਗੀ ਭਾਈ ਗੁਰਬੀਰ ਸਿੰਘ ਮਲੇਸ਼ੀਆ ਵਾਲੇ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਹੈਪੀ, ਮੀਤ ਪ੍ਰਧਾਨ ਜੱਜ ਸ਼ਰਮਾ, ਗੁਰਦੁਆਰਾ ਭਿਆਣਾ ਸਾਹਿਬ ਦੇ ਪ੍ਰਧਾਨ ਕੇਵਲ ਸਿੰਘ ਬਰਾੜ, ਭਾਈ ਇਕਬਾਲ ਸਿੰਘ ਭੀਟੀਵਾਲਾ, ਕਾਕਾ ਜਗਮੀਤ ਸਿੰਘ, ਡਾ. ਸ਼ਮਿੰਦਰ ਸਿੰਘ, ਸੁਰਿੰਦਰ ਸਿੰਘ ਬੱਗਾ, ਅਸ਼ਵਨੀ ਗੋਇਲ, ਮਨਪ੍ਰੀਤ ਪਾਲ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਨੌਜਵਾਨ ਬੱਚੇ-ਬੱਚੀਆਂ ਅਤੇ ਬੀਬੀਆਂ ਵੱਲੋਂ ਬਹੁਤ ਹੀ ਸ਼ਰਧਾ ਭਾਵ ਨਾਲ ਸੇਵਾ ਕੀਤੀ ਗਈ । Author : Malout Live