ਜੀ.ਟੀ.ਬੀ ਖ਼ਾਲਸਾ ਸੀ.ਸੈਕੰ . ਸਕੂਲ ਮਲੋਟ ਦੀਆਂ ਵਿਦਿਆਰਥਣਾਂ ਨੇ 12ਵੀਂ ਦੇ ਨਤੀਜੇ ' ਚ ਪੰਜਾਬ ਭਰ ਵਿੱਚੋਂ ਕ੍ਰਮਵਾਰ ਦੂਜਾ ਅਤੇ ਤੀਜਾ ਰੈਂਕ ਕੀਤਾ ਹਾਸਿਲ
ਮਲੋਟ:- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਦੇ ਨਤੀਜਿਆਂ 'ਚ ਜੀ.ਟੀ.ਬੀ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀ ਕਾਮਰਸ ਦੀ ਵਿਦਿਆਰਥਣ ਅੰਕਿਤਾ ਪੁੱਤਰੀ ਰਾਮਪਾਲ ਨੇ 496 (99.20%) ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚ ਦੂਜਾ ਰੈਂਕ ਅਤੇ ਹਿਊਮੈਨਟੀਜ਼ ਦੀ ਮਨਪ੍ਰੀਤ ਕੌਰ ਪੁੱਤਰੀ ਨਾਨਕ ਸਿੰਘ ਨੇ 495 (99%) ਅੰਕ ਪ੍ਰਾਪਤ ਕਰਕੇ ਪੰਜਾਬ ਮੈਰਿਟ ਸੂਚੀ 'ਚ ਕ੍ਰਮਵਾਰ ਤੀਜਾ ਰੈਂਕ ਹਾਸਿਲ ਕਰਕੇ ਮਾਪਿਆਂ ਅਤੇ ਸਕੂਲ ਦੇ ਨਾਲ-ਨਾਲ ਮਲੋਟ ਇਲਾਕੇ ਦਾ ਨਾਮ ਰੌਸ਼ਨ ਕੀਤਾ।
ਇਸ ਦੌਰਾਨ ਸਕੂਲ ਦੀ ਪ੍ਰਿੰਸੀਪਲ ਅਮਰਜੀਤ ਨਰੂਲਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਕੁੱਲ ਪੰਜ ਬੱਚੇ ਮੈਰਿਟ ਸੂਚੀ ' ਚ ਸ਼ਾਮਿਲ ਹਨ। ਜਿਹਨਾਂ ਵਿੱਚੋਂ ਰੀਆ ਪੁੱਤਰੀ ਸੰਜੀਵ ਕੁਮਾਰ ਨੇ 494 (98.80 %) ਅੰਕ ਪ੍ਰਾਪਤ ਕਰਕੇ ਚੌਥਾ ਰੈਂਕ, ਅਸ਼ਮੀਤ ਕੌਰ ਪੁੱਤਰੀ ਗੁਰਮੀਤ ਸਿੰਘ ਨੇ 493 (98.60 %) ਅੰਕ ਨਾਲ ਪੰਜਵਾਂ ਰੈਂਕ ਅਤੇ ਕਰਨ ਪੁੱਤਰ ਪਵਨ ਕੁਮਾਰ ਨੇ 490 (98 %) ਅੰਕ ਪ੍ਰਾਪਤ ਕਰਕੇ ਅੱਠਵਾਂ ਰੈਂਕ ਹਾਸਿਲ ਕਰਕੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਮਰਜੀਤ ਨਰੂਲਾ ਨੇ ਸਮੂਹ ਸਟਾਫ਼, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਇਹਨਾਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
Author: Malout Live