ਮਿਮਿਟ ਮਲੋਟ ਦੇ ਵਿਦਿਆਰਥੀਆਂ ਲਈ ਇੰਕਚਰ ਕੰਪਨੀ ਨੇ ਕੀਤੀ ਪ੍ਰੀ ਪਲੇਸਮੈਂਟ ਗੱਲਬਾਤ
ਮਲੋਟ: ਅੰਤਰਾਸ਼ਟਰੀ ਕੰਪਨੀ ਇੰਕਚਰ ਵੱਲੋਂ ਮਿਮਿਟ ਦੇ ਵਿਦਿਆਰਥੀਆਂ ਦੀ ਪ੍ਰੀ-ਪਲੇਸਮੈਂਟ ਟਾਪ ਮਿਮਿਟ ਦੇ ਟ੍ਰੇਨਿੰਗ ਐਂਡ ਪਲੇਸਮੈਂਟ ਸੈੱਲ ਵੱਲੋਂ ਕਰਵਾਈ ਗਈ। ਇਸ ਪ੍ਰੀ-ਪਲੇਸਮੈਂਟ ਟਾਕ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸੰਸਥਾ ਦੇ ਡਾ. ਜਸਕਰਨ ਸਿੰਘ ਭੁੱਲਰ ਨੇ ਦੱਸਿਆ ਕਿ ਸ਼੍ਰੀ ਦੀਪਕ ਜਿੰਦਲ ਐਸੋਸੀਏਟ ਡਾਇਰੈਕਟਰ ਇੰਕਚਰ ਵੱਲੋਂ ਸੰਸਥਾ ਦੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਕੰਪਨੀ ਵਿੱਚ ਵੱਖ-ਵੱਖ ਅਹੁਦਿਆਂ 'ਤੇ ਨੌਕਰੀ ਦੇਣ ਲਈ ਇੱਕ ਵਿਸ਼ੇਸ਼ ਗੱਲਬਾਤ ਕੀਤੀ ਗਈ। ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਸ਼੍ਰੀ ਜਿੰਦਲ ਨੇ ਵਿਦਿਆਰਥੀਆਂ ਨੂੰ ਕੰਪਨੀ ਦੀ ਕਾਰਜ ਸ਼ੈਲੀ, ਕੰਪਨੀ ਦਾ ਪੈਕੇਜ ਅਤੇ ਕੰਪਨੀ ਵਿੱਚ ਨੌਕਰੀ ਲੈਣ ਲਈ ਵੱਖ-ਵੱਖ ਤਰ੍ਹਾਂ ਦੇ ਟੈਸਟਾਂ ਬਾਰੇ ਜਾਣਕਾਰੀ ਦਿੱਤੀ।
ਸੰਸਥਾ ਦੇ ਟ੍ਰੇਨਿੰਗ ਐਂਡ ਪਲੇਸਮੈਂਟ ਅਫਸਰ ਡਾ. ਰਾਜਿੰਦਰ ਕੌਰ ਨੇ ਦੱਸਿਆ ਕਿ ਇਸ ਪ੍ਰੀ-ਪਲੇਸਮੈਂਟ ਟਾਕ ਵਿੱਚ ਸੰਸਥਾ ਵੱਲੋਂ ਬੀ.ਟੈੱਕ ਦੇ 80 ਵਿਦਿਆਰਥੀਆਂ ਨੂੰ ਚੁਣਿਆ ਗਿਆ ਸੀ ਜਿਹਨਾਂ ਨੂੰ ਸ਼੍ਰੀ ਜਿੰਦਲ ਨੇ ਕੰਪਨੀ ਦੇ ਵਾਤਾਵਾਰਨ ਬਾਰੇ ਦੱਸਿਆ। ਜਿਹੜੇ ਵਿਦਿਆਰਥੀਆਂ ਦੀ ਚੋਣ ਕੰਪਨੀ ਵਿੱਚ ਨੌਕਰੀ ਲਈ ਹੋਵੇਗੀ ਉਹਨਾਂ ਨੂੰ 6.25 ਲੱਖ ਰੁਪਏ ਦਾ ਸਲਾਨਾ ਪੈਕੇਜ ਦਿੱਤਾ ਜਾਵੇਗਾ। ਸੰਸਥਾ ਦੇ ਡਾਇਰੈਕਟਰ ਡਾ.ਜਸਕਰਨ ਸਿੰਘ ਭੁੱਲਰ ਨੇ ਜਿੱਥੇ ਸ਼੍ਰੀ ਦੀਪਕ ਜਿੰਦਲ ਨੂੰ ਸਨਮਾਨਿਤ ਕੀਤਾ ਉੱਥੇ ਹੀ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਸੰਸਥਾ ਦੇ ਟ੍ਰੇਨਿੰਗ ਐਂਡ ਪਲੇਸਮੈਂਟ ਅਫਸਰ ਡਾ.ਰਾਜਿੰਦਰ ਕੌਰ, ਸਹਾਇਕ ਟ੍ਰੇਨਿੰਗ ਐਂਡ ਪਲੇਸਮੈਂਟ ਅਫਸਰ ਡਾ. ਕੁਲਵੀਰ ਸਿੰਘ, ਇੰਜ.ਰਵਿੰਦਰ ਸਿੰਘ, ਇੰਜ. ਹਰਪ੍ਰੀਤ ਸਿੰਘ ਬਰੋੜ ਅਤੇ ਜੂਨੀਅਰ ਸਹਾਇਕ ਨੂਰ ਮੁਹੰਮਦ ਦੀ ਸ਼ਲਾਘਾ ਕੀਤੀ। Author: Malout Live