ਮਾਲ ਪਟਵਾਰੀ ਦੀਆਂ ਪੋਸਟਾਂ ਸੰਬੰਧੀ ਪੰਜਾਬ ਸਰਕਾਰ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੂੰ 95 ਪੋਸਟਾਂ ਹੋਈਆਂ ਮਨਜ਼ੂਰ
ਪੰਜਾਬ:- ਪੰਜਾਬ ਸਰਕਾਰ ਵੱਲੋਂ ਸੂਬੇ ’ਚ ਮਾਲ ਪਟਵਾਰੀਆਂ ਦੀਆਂ ਪੋਸਟਾਂ ਦੇ ਮੁੜ ਗਠਨ ਕਰਨ ਦਾ ਫ਼ੈਸਲਾ ਕਰਦੇ ਹੋਏ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਜਿਸ ਮੁਤਾਬਿਕ ਹੁਣ ਪੰਜਾਬ ’ਚ ਮਾਲ ਪਟਵਾਰੀਆਂ ਦੀਆਂ ਕੁੱਲ 3660 ਪੋਸਟਾਂ ਹੋਣਗੀਆਂ, ਜਦੋਂ ਕਿ ਇਸ ਨੋਟੀਫਿਕੇਸ਼ਨ ਤੋਂ ਪਹਿਲਾਂ ਪੰਜਾਬ ’ਚ ਮਾਲ ਪਟਵਾਰੀਆਂ ਦੀਆਂ ਕੁੱਲ 4716 ਪੋਸਟਾਂ ਸਨ, ਜਿਨ੍ਹਾਂ ’ਚੋਂ ਸਰਕਾਰ ਨੇ 1056 ਪੋਸਟਾਂ ਖ਼ਤਮ ਕਰ ਦਿੱਤੀਆਂ ਹਨ। ਪੰਜਾਬ ਸਰਕਾਰ ਦੇ ਰੈਵੇਨਿਊ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਜ਼ਿਲ੍ਹਾ ਲੁਧਿਆਣਾ ਨੂੰ 345 ਪੋਸਟਾਂ ਮਨਜ਼ੂਰ ਹੋਈਆਂ, ਜੋ ਕਿ ਪਹਿਲਾਂ ਦੇ ਮੁਕਾਬਲੇ 96 ਪੋਸਟਾਂ ਘੱਟ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਨੂੰ 247, ਫਤਹਿਗੜ੍ਹ ਸਾਹਿਬ ਨੂੰ 92, ਗੁਰਦਾਸਪੁਰ ਨੂੰ 261, ਪਟਿਆਲਾ ਨੂੰ 201, ਐੱਸ.ਏ.ਐੱਸ. ਨਗਰ ਨੂੰ 109, ਸ਼੍ਰੀ ਮੁਕਤਸਰ ਸਾਹਿਬ ਨੂੰ 95, ਫਰੀਦਕੋਟ ਨੂੰ 72, ਕਪੂਰਥਲਾ ਨੂੰ 147, ਜਲੰਧਰ ਨੂੰ 311, ਬਰਨਾਲਾ ਨੂੰ 92 ਪੋਸਟਾਂ ਮਿਲਣਗੀਆਂ। ਇਸੇ ਤਰ੍ਹਾਂ ਤਰਨਤਾਰਨ ਨੂੰ 178, ਮੋਗਾ ਨੂੰ 147, ਹੁਸ਼ਿਆਰਪੁਰ ਨੂੰ 338, ਪਠਾਨਕੋਟ ਨੂੰ 77, ਫਾਜ਼ਿਲਕਾ ਨੂੰ 121, ਮਾਨਸਾ ਨੂੰ 99, ਐੱਸ. ਬੀ. ਐੱਸ. ਨਗਰ ਨੂੰ 137, ਫਿਰੋਜ਼ਪੁਰ ਨੂੰ 118, ਰੂਪਨਗਰ ਨੂੰ 121, ਬਠਿੰਡਾ ਨੂੰ 133, ਸੰਗਰੂਰ ਨੂੰ 168 ਅਤੇ ਮਲੇਰਕੋਟਲਾ ਨੂੰ 51 ਪੋਸਟਾਂ ਮਿਲਣਗੀਆਂ। ਇਸ ਤੋਂ ਬਾਅਦ ਸਰਕਾਰ ਪਟਵਾਰਖ਼ਾਨਿਆਂ ਦੀ ਨਵੀਂ ਹੱਦਬੰਦੀ ਕਰਨ ਦੀ ਪ੍ਰਕਿਰਿਆ ਅਪਣਾਏਗੀ। ਇਸ ’ਚ ਸਰਕਲਾਂ ਦਾ ਅਧਿਕਾਰ ਖੇਤਰ ਵਧਾ ਦਿੱਤਾ ਜਾਵੇਗਾ। Author: Malout Live