ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀਆਂ ਸੜਕਾਂ ਨੂੰ ਚਮਕਾਉਣ ਲਈ ਚੱਲ ਰਿਹੈ ਦੋ ਪੜਾਵੀ ਕੰਮ

ਸ੍ਰੀ ਮੁਕਤਸਰ ਸਾਹਿਬ :- ਪੰਜਾਬ ਸਰਕਾਰ ਦੇ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਵਿਸ਼ੇਸ਼ ਤਵੱਜੋਂ ਦੇਣ ਦੇ ਉਦੇਸ਼ ਤਹਿਤ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਐਮ ਕੇ ਅਰਾਵਿੰਦ ਕੁਮਾਰ ਦੀ ਅਗਵਾਈ ਹੇਠ ਵਿਕਾਸ ਕਾਰਜ ਲਗਾਤਾਰ ਚੱਲ ਰਹੇ ਹਨ। ਇਸੇ ਤਹਿਤ ਪੰਜਾਬ ਮੰਡੀ ਬੋਰਡ ਅਧੀਨ ਆਉਦੀਆਂ ਜ਼ਿਲੇ ਦੀਆਂ ਿਕ ਸੜਕਾਂ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਅਤੇ ਪਹਿਲੇ ਪੜਾਅ ਵਿਚ 514.13 ਕਿਲੋਮੀਟਰ ਲੰਬਾਈ ਵਿਚੋਂ ਜੁਲਾਈ ਅੰਤ ਤੱਕ 453.61 ਕਿਲੋਮੀਟਰ ਲੰਬਾਈ ਦੀਆਂ ਸੜਕਾਂ ਵਿਚ ਪੀ ਸੀ ਪਾ ਕੇ ਕੰਮ ਮੁਕੰਮਲ ਕਰ ਦਿੱਤਾ ਗਿਆ ਹੈ, ਜਦੋਂਕਿ ਬਾਕੀ ਕੰਮ ਪ੍ਰਗਤੀ ਅਧੀਨ ਹੈ। ਇਹ ਜਾਣਕਾਰੀ ਦਿੰਦੇ ਹੋਏ ਮੰਡੀ ਬੋਰਡ, ਸ੍ਰੀ ਮੁਕਤਸਰ ਸਾਹਿਬ ਦੇ ਕਾਰਜਕਾਰੀ ਇੰਜਨੀਅਰ (ਸ) ਸ੍ਰੀ ਬਿਕਰਮ ਬਾਂਸਲ ਨੇ ਦੱਸਿਆ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੀਆਂ ਚਾਰ ਮਾਰਕੀਟ ਕਮੇਟੀਆਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਤੇ ਬਰੀਵਾਲਾ ਵਿਚੋਂ ਬਰੀਵਾਲਾ ਨੂੰ ਛੱਡ ਕੇ ਬਾਕੀ ਸੜਕਾਂ ਦੇ ਰੱਖ-ਰਖਾਵ ਤੇ ਨਵੀਆਂ ਸੜਕਾਂ ਦੀ ਉਸਾਰੀ ਦਾ ਕੰਮ ਮੰਡੀ ਬੋਰਡ ਅਧੀਨ ਹੈ ਤੇ ਇਨਾਂ ਸੜਕਾਂ ਦੀ ਲੰਬਾਈ 2838.01 ਕਿਲੋਮੀਟਰ ਹੈ। ਉਨਾਂ ਦੱਸਿਆ ਕਿ ਪਹਿਲੇ ਪੜਾਅ 2018-19 ਵਿਚ ਪੰਜਾਬ ਸਰਕਾਰ ਵੱਲੋਂ ਉਹ ਲਿੰਕ ਸੜਕਾਂ ਜਿਨਾਂ ਦੀ ਮੁਰੰਮਤ ਮਾਰਚ 2011 ਤੱਕ ਕੀਤੀ ਗਈ ਸੀ, ਦੀ ਦੁਬਾਰਾ ਮੁਰੰਮਤ ਦਾ ਕੰਮ ਉਲੀਕਿਆ ਗਿਆ ਹੈ ਤੇ ਫੰਡਾਂ ਦੀ ਉਪਲੱਬਧਤਾ ਨੂੰ ਮੁੱਖ ਰੱਖਦੇ ਹੋਏ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਕੁੱਲ ਲੰਬਾਈ 514.13 ਕਿਲੋਮੀਟਰ ਲਈ ਲਾਗਤ 5527.87 ਲੱਖ ਰੁਪਏ ਦੀ ਤਕਨੀਕੀ ਪ੍ਰਵਾਨਗੀ ਮੰਡੀ ਬੋਰਡ ਫੰਡਾਂ ਵਿਚੋਂ ਜਾਰੀ ਕੀਤੀ ਜਾ ਚੁੱਕੀ ਹੈ ਤੇ ਜੁਲਾਈ ਅੰਤ ਤੱਕ ਇਸ ਵਿਚੋਂ 453.61 ਕਿਲੋਮੀਟਰ ਸੜਕਾਂ ਵਿਚ ਪੀ ਸੀ ਪਾ ਕੇ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ ਤੇ ਬਾਕੀ ਕੰਮ ਪ੍ਰਗਤੀ ਅਧੀਨ ਹਨ। ਇਸ ਪੜਾਅ ਤਹਿਤ 185 ਸੜਕਾਂ ਦਾ ਕੰਮ ਹੱਥਾਂ ਵਿਚ ਲਿਆ ਗਿਆ ਸੀ। ਉਨਾਂ ਦੱਸਿਆ ਕਿ ਦੂਜੇ ਪੜਾਅ 2018-19 ਤਹਿਤ ਪੰਜਾਬ ਸਰਕਾਰ ਵੱਲੋਂ ਉਹ ਿਕ ਜਿਨਾਂ ਦੀ ਮੁਰੰਮਤ ਮਾਰਚ 2012 ਤੱਕ ਕੀਤੀ ਗਈ ਸੀ, ਨੂੰ ਦੁਬਾਰਾ ਮੁਰੰਮਤ ਕਰਨ ਅਤੇ ਜਿਹੜੀਆਂ ਿਕ ਸੜਕਾਂ ਸੇਮ ਜਾਂ ਹੋਰ ਕੁਦਰਤੀ ਕਾਰਨਾਂ ਕਰ ਕੇ ਪਹਿਲਾਂ ਟੁੱਟ ਗਈਆਂ ਸਨ, ਸਬੰਧੀ ਮੁਰੰਮਤ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਇਨਾਂ ਸੜਕਾਂ ਦੀ ਲੰਬਾਈ 567.48 ਕਿਲੋਮੀਟਰ ਲਈ ਲਾਗਤ 6174.65 ਲੱਖ ਦੀ ਪ੍ਰਬੰਧਕੀ ਪ੍ਰਵਾਨਗੀ ਮੰਡੀ ਬੋਰਡ ਫੰਡਾਂ ਵਿਚੋਂ ਜਾਰੀ ਕੀਤੀ ਜਾ ਚੁੱਕੀ ਹੈ ਤੇ ਕੰਮ ਪ੍ਰਗਤੀ ਅਧੀਨ ਹੈ। ਇਸ ਪੜਾਅ ਤਹਿਤ 320 ਸੜਕਾਂ ਦਾ ਕੰਮ ਹੱੱਥਾਂ ਵਿਚ ਲਿਆ ਗਿਆ ਹੈ। ਜੁਲਾਈ ਅੰਤ ਤੱਕ 181.13 ਕਿਲੋਮੀਟਰ ਲੰਬਾਈ ਵਿਚ ਪੀ ਸੀ ਪਾ ਕੇ ਕੰਮ ਮੁਕੰਮਲ ਕਰ ਦਿੱਤੀ ਗਿਆ ਹੈ ਤੇ ਬਾਕੀ ਕੰਮ ਪ੍ਰਗਤੀ ਅਧੀਨ ਹੈ।

ਬੌਕਸ ਲਈ ਪ੍ਰਸਤਾਵਿਤ

ਪਹਿਲੇ ਪੜਾਅ ’ਚ ਕਿਹੜੀਆਂ ਅਹਿਮ ਸੜਕਾਂ ਦੀ ਹੋ ਚੁੱਕੀ ਹੈ ਮੁਰੰਮਤ

ਸ੍ਰੀ ਬਿਕਰਮ ਬਾਂਸਲ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ 453.61 ਕਿਲੋਮੀਟਰ ਸੜਕਾਂ ਦਾ ਕੰਮ ਸੌ ਫੀਸਦੀ ਮੁਕੰਮਲ ਹੋ ਚੁੱਕਿਆ ਹੈ। ਸਬ ਡਿਵੀਜ਼ਨ ਗਿੱਦੜਬਾਹਾ ਅਧੀਨ ਆਉਦੀ ਭੁੱਲਰ ਤੋਂ ਥਾਂਦੇਵਾਲਾ ਸੜਕ (ਲੰਬਾਈ 5.27 ਕਿ ਮੀ), ਤਰਖਾਣਵਾਲਾ ਤੋਂ ਲੱਕੜਵਾਲਾ ਸੜਕ (5.85 ਕਿ ਮੀ), ਮਲੋਟ-ਸ੍ਰੀ ਮੁਕਤਸਰ ਸਾਹਿਬ ਰੋਡ ਤੋਂ ਮੱਲ ਕਟੋਰਾ (5.13 ਕਿ ਮੀ) ਸਮੇਤ 95 ਫੀਸਦੀ ਤੋਂ ਵੱੱਧ ਸੜਕਾਂ ਦੀ ਮੁਰੰਮਤ ਹੋ ਚੁੱਕੀ ਹੈ। ਸਬ ਡਿਵੀਜ਼ਨ ਸ੍ਰੀ ਮੁਕਤਸਰ ਸਾਹਿਬ ਅਧੀਨ ਚੱਕ ਤਾਮਕੋਟ ਤੋਂ ਖੁੰਡੇ ਹਲਾਲ ਤੋਂ ਖੁੰਣਨ ਕਲਾਂ (6.60 ਕਿ ਮੀ), ਮਹਾਂਬੱਧਰ ਤੋਂ ਭੰਗਚੜੀ (4.54 ਕਿ ਮੀ) ਆਦਿ ਸਣੇ ਕਰੀਬ 80 ਫੀਸਦੀ ਸੜਕਾਂ ਦਾ ਕੰਮ ਸੌ ਫੀਸਦੀ ਹੋ ਗਿਆ ਹੈ। ਇਸੇ ਤਰਾਂ ਸਬ ਡਿਵੀਜ਼ਨ ਮਲੋਟ-1 ਅਧੀਨ ਆਉਦੀਆਂ ਸੜਕਾਂ ਜਿਵੇਂ ਅਬੁਲ ਖੁਰਾਣਾ ਤੋਂ ਧੌਲਾ ਕਿੰਗਰਾ (4.94 ਕਿ ਮੀ), ਰਾਣੀਵਾਲਾ ਤੋਂ ਗੱਦਾਡੋਬ (8.28 ਕਿ ਮੀ) ਆਦਿ ਸਣੇ 85 ਫੀਸਦੀ ਦੇ ਲਗਭਗ ਸੜਕਾਂ ਦੀ ਮੁਰੰਮਤ ਹੋ ਗਈ ਤੇ ਸਬ ਡਿਵੀਜ਼ਨ ਮਲੋਟ-2 ਅਧੀਨ ਆਉਦੀ ਪੰਜਾਵਾਂ-ਕੱਖਾਂਵਾਲੀ-ਭਿੱਟੀਵਾਲਾ (15.20 ਕਿ ਮੀ), ਖੁੱਡੀਆਂ ਗੁਲਾਬ ਸਿੰਘ ਤੋਂ ਸਿੱਖਵਾਲਾ (5.15 ਕਿ ਮੀ) ਜਿਹੀਆਂ ਸੜਕਾਂ ਸਣੇ ਲਗਭਗ ਸਾਰੀਆਂ ਸੜਕਾਂ ਦਾ ਕੰਮ ਹੋ ਚੁੱਕਿਆ ਹੈ।