ਬਠਿੰਡਾ ਵਿੱਚ ਪਹਿਲੀ ਵਾਰ ਮੁਫ਼ਤ ਡਰੋਨ ਆਪਰੇਟਰ ਟ੍ਰੇਨਿੰਗ ਸ਼ੁਰੂ

ਮਲੋਟ (ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ): ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਅਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ ਪਾਈਟ ਕੈਂਪ ਪਿੰਡ ਕਾਲਝਰਾਣੀ ਜਿਲ੍ਹਾ ਬਠਿੰਡਾ (ਬਾਦਲ ਲੰਬੀ ਰੋਡ) ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਡਰੋਨ ਆਪਰੇਟਰ ਅਤੇ ਮਲਟੀਰੋਟਰ ਟ੍ਰੇਨਿੰਗ ਕੋਰਸ ਕਰਵਾਉਣ ਲਈ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਕੈਪਟਨ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟ੍ਰੇਨਿੰਗ ਮਾਰਚ 2024 ਵਿੱਚ ਚਲਾਈ ਜਾਵੇਗੀ। ਡਰੋਨ ਆਪਰੇਟਰ ਦੀ ਟ੍ਰੇਨਿੰਗ ਪੂਰੀ ਕਰਨ ਵਾਲੇ ਯੁਵਕਾਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਇਹ ਕੋਰਸ ਦੋ ਮਹੀਨੇ ਦਾ ਹੋਵੇਗਾ। ਇਹ ਕੋਰਸ ਦੱਸਵੀਂ ਅਤੇ ਆਈ.ਟੀ.ਆਈ ਪਾਸ ਯੁਵਕਾਂ ਨੂੰ ਕਰਵਾਇਆ ਜਾਵੇਗਾ।

ਇਸ ਲਈ ਜਿਲ੍ਹੇ ਨਾਲ ਸੰਬੰਧ ਰੱਖਦੇ ਇਛੁੱਕ ਨੌਜਵਾਨ ਜੋ ਡਰੋਨ ਆਪਰੇਟਰ ਅਤੇ ਮਲਟੀ ਰੋਟਰ ਟ੍ਰੇਨਿੰਗ ਲੈਣ ਦੇ ਚਾਹਵਾਨ ਹਨ, ਇਕ ਮਾਰਚ ਤੋਂ ਬਾਅਦ ਕਿਸੇ ਵੀ ਦਿਨ ਸਵੇਰੇ 09:00 ਵਜੇ ਨਿੱਜੀ ਤੌਰ ’ਤੇ ਸੀ ਪਾਈਟ ਕੈਂਪ ਪਿੰਡ ਕਾਲਝਰਾਣੀ, ਜਿਲ੍ਹਾ ਬਠਿੰਡਾ ਵਿਖੇ ਪਹੁੰਚ ਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਸ ਦੇ ਲਈ ਸੀ ਪਾਈਟ ਕੇਂਦਰ ਜਾਣ ਵਾਲੇ ਨੌਜਵਾਨ ਆਪਣੇ ਨਾਲ ਦੱਸਵੀਂ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਆਈ.ਟੀ.ਆਈ ਸਰਟੀਫਿਕੇਟ ਦੀ ਫੋਟੋ ਕਾਪੀ, ਆਧਾਰ ਕਾਰਡ ਦੀ ਫੋਟੋ ਕਾਪੀ ਅਤੇ ਦੋ ਤਾਜ਼ਾ ਪਾਸਪੋਰਟ ਸਾਈਜ਼ ਤਸਵੀਰਾਂ ਲੈ ਕੇ ਜਾਣ। ਵਧੇਰੇ ਜਾਣਕਾਰੀ ਲਈ ਫੋਨ ਨੰਬਰਾਂ 94641-52013, 95493-00001, 94638-31615 ’ਤੇ ਸੰਪਰਕ ਕੀਤਾ ਜਾ ਸਕਦਾ ਹੈ। Author: Malout Live