ਜਿਲ੍ਹੇ ਦੀਆਂ ਅਦਾਲਤਾਂ ਵਿੱਚ 9 ਦਸੰਬਰ ਨੂੰ ਲੱਗ ਰਹੀ ਹੈ ਨੈਸ਼ਨਲ ਲੋਕ ਅਦਾਲਤ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਕਾਰਜਕਾਰੀ ਚੇਅਰਮੈਨ, ਸ਼੍ਰੀ ਗੁਰਮੀਤ ਸਿੰਘ ਸੰਧਾਵਾਲੀਆ, ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਹਦਾਇਤਾਂ ਅਨੁਸਾਰ 09 ਦਸੰਬਰ 2023 ਨੂੰ ਲੱਗ ਰਹੀ ਨੈਸ਼ਨਲ ਲੋਕ ਅਦਾਲਤ ਸੰਬੰਧੀ ਸੀ.ਐੱਚ.ਸੀ ਚੱਕ ਸ਼ੇਰੇਵਾਲਾ ਵਿਖੇ ਸੈਮੀਨਾਰ ਲਗਾਇਆ ਗਿਆ। ਸ਼੍ਰੀ ਰਾਜ ਕੁਮਾਰ ਜਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਮੁਕਤਸਰ ਸਾਹਿਬ ਦੀ ਰਹਿਨੁਮਾਈ ਹੇਠ ਸ਼੍ਰੀਮਤੀ ਹਰਪ੍ਰੀਤ ਕੌਰ, ਸੀ.ਜੇ.ਐੱਮ/ਸਕੱਤਰ ਵੱਲੋਂ ਉੱਥੇ ਮੌਜੂਦ ਔਰਤਾਂ ਨੂੰ ਲੋਕ

(ਅਦਾਲਤਾਂ ਰਾਹ ਅਪਨਾਓ, ਝਗੜੇ ਮਿਟਾਓ, ਪਿਆਰ ਵਧਾਓ) ਨੂੰ ਜਾਗਰੂਕ ਕੀਤਾ। ਇਸਦੇ ਨਾਲ ਹੀ ਲੋਕ ਅਦਾਲਤ ਦੇ ਜਾਣਕਾਰੀ ਹਿੱਤ ਪ੍ਰਚਾਰ ਸਮੱਗਰੀ ਵੀ ਵੰਡੀ ਗਈ। ਲੋਕ ਅਦਾਲਤ ਵਿੱਚ ਗੰਭੀਰ ਫੌਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਪਰਿਵਾਰਿਕ ਝਗੜੇ ਜਿਵੇਂ ਪਤੀ-ਪਤਨੀ ਦਾ ਆਪਸੀ ਝਗੜਾਂ, ਚੈੱਕ ਬਾਊਂਸ, ਫਾਇਨਾਂਸ ਕੰਪਨੀਆਂ, ਮੋਟਰ ਦੁਰਘਟਨਾਵਾਂ, ਬੀਮਾਂ ਕੰਪਨੀਆਂ ਨਾਲ ਝਗੜਿਆਂ ਦੇ ਇਲਾਵਾ ਟ੍ਰੈਫਿਕ ਚਲਾਨ, ਬਿਜਲੀ, ਪਾਣੀ, ਸੀਵੇਰੇਜ ਆਦਿ ਜਨ ਸਹੂਲਤਾਂ ਨਾਲ ਸੰਬੰਧਿਤ ਝਗੜਿਆਂ ਦਾ ਨਿਪਟਾਰਾ ਕੀਤਾ ਜਾਵੇਗਾ। Author: Malout Live