ਪਿੰਡ ਪੰਨੀਵਾਲਾ ਵਿਖੇ ਕਿਸਾਨਾਂ ਨੂੰ ਇਕੱਤਰ ਕਰਕੇ ਲਗਾਇਆ ਨਰਮੇ ਸੰਬੰਧੀ ਜਾਗਰੂਕਤਾ ਕੈਂਪ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾ. ਧੰਜੂ (ਬਲਾਕ ਖੇਤੀਬਾੜੀ ਅਫਸਰ) ਪੰਜਾਬ ਸਰਕਾਰ ਤੇ ਜੱਥੇਦਾਰ ਗੁਰਮੀਤ ਸਿੰਘ ਖੁੱਡੀਆ ਕੈਬਨਿਟ ਮੰਤਰੀ ਦੇ ਹੁਕਮਾਂ ਅਨੁਸਰ ਅਤੇ ਡਾ. ਗੁਰਪੀਤ ਸਿੰਘ ਦੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਪਿੰਡ ਪੰਨੀਵਾਲਾ ਵਿਖੇ ਕਿਸਾਨ ਵੀਰਾਂ ਨੂੰ ਇਕੱਤਰ ਕਰਕੇ ਕਿਸਾਨ ਕੁਲਵਿੰਦਰ ਸਿੰਘ ਦੇ ਖੇਤ ਵਿੱਚ ਇਕ ਫੀਲਡ ਕੈਂਪ ਆਯੋਜਿਤ ਕੀਤਾ ਗਿਆ।

ਜਿਸ ਵਿੱਚ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਹਮਲੇ ਸੰਬੰਧੀ ਅਤੇ ਪੱਤਿਆ ਤੇ ਟਿੱਡੀਆ ਦੇ ਬਿਮਾਰੀ ਦੀ ਨਿਸ਼ਾਨੀਆ ਤੋਂ ਕਿਸਾਨਾਂ ਨੂੰ ਜਾਣੂੰ ਕਰਵਾਇਆ ਤਾਂ ਕਿ ਸੁੰਡੀ ਦੇ ਹਮਲੇ ਦੀ ਪਹਿਚਾਣ ਕੀਤੀ ਜਾ ਸਕੇ। ਇਸ ਕੈਂਪ ਵਿੱਚ ਬਲਾਕ ਅਫਸਰ ਵੱਲੋਂ ਕਿਸਾਨਾਂ ਨੂੰ ਸਾਥ ਦੇਣ ਤੇ ਸਮੇਂ ਸਿਰ ਸਪਰੇਆਂ ਦਾ ਛਿੜਕਾਅ ਕਰਨ ਦੀ ਅਪੀਲ ਕੀਤੀ ਗਈ। Author: Malout Live