ਨੋਜਵਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਜਿਲਾ ਰੋਜਗਾਰ ਤੇ ਕਾਰੋਬਾਰ ਬਿਊਰੋ, ਸ੍ਰੀ ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ :- ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ  ਮਿਸ਼ਨ ਤਹਿਤ ਸਥਾਪਿਤ ਕੀਤੇ ਜਿਲਾ ਰੋਜਗਾਰ ਤੇ ਕਾਰੋਬਾਰ ਬਿਊਰੋ  ਬੇਰੁਜਗਾਰ ਨੋਜਵਾਨਾਂ ਲਈ ਵਰਦਾਨ ਸਾਬਤ ਹੋ ਰਹੇ ਹਨ, ਇਹਨਾਂ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਰਮਨਦੀਪ ਕੋਰ ਸਪੁਤਰੀ ਬਚਿੰਤ ਸਿੰਘ ਨਿਵਾਸੀ ਮੁਕਤਸਰ ਨੇ ਦੱਸਿਆਂ ਕਿ ਉਸ ਨੇ ਜਿਲਾ ਰੋਜਗਾਰ ਤੇ ਕਾਰੋਬਾਰ ਬਿਊਰੋ, ਸ੍ਰੀ  ਮੁਕਤਸਰ  ਸਾਹਿਬ  ਵਿੱਚ ਵਿਜਿਟ ਕੀਤਾ ਅਤੇ ਆਪਣਾ ਨਾਮ ਦਰਜ ਕਰਵਾਉਂਣ ਉਪੰਰਤ ਉਸ ਨੂੰ ਨਵੰਬਰ ਵਿੱਚ ਲੱਗਣ ਵਾਲੇ ਰੋਜਗਾਰ ਮੇਲਿਆਂ ਬਾਰੇ  ਜਾਣਕਾਰੀ ਮਿਲੀ। ਰਮਨਦੀਪ ਕੋਰ ਨੇ ਬੋਲਦਿਆਂ ਦੱਸਿਆ ਕਿ ਮੈ  ਕੰਪਨੀ ਵਿੱਚ ਨੋਕਰੀ ਲਈ ਇੰਟਰਵਿਊ ਦਿੱਤਾ ਅਤੇ ਜਿਸ ਲਈ ਮੈਨੂੰ ਨੋਕਰੀ ਲਈ ਚੁਣ ਲਿਆ ਗਿਆ ਤੇ ਨੋਕਰੀ ਮਿਲਣ ਤੋਂ ਮੈ ਬਹੁਤ ਖੁਸ਼ ਹਾਂ ਕਿ ਮੈ ਆਪਣੇ ਪੈਰਾਂ ਤੇ ਖੜੀ ਹੋ ਗਈ ਹਾਂ। ਕੰਪਨੀ ਅਤੇ ਰੋਜਗਾਰ ਦਫਤਰ ਦੇ ਅਧਿਕਾਰੀਆਂ ਵੱਲੋਂ ਮੈਨੂੰ ਹਮੇਸ਼ਾ ਸਹਿਯੋਗ ਪ੍ਰਾਪਤ ਹੁੰਦਾ ਰਿਹਾ ਹੈ ਅਤੇ ਰੋਜਗਾਰ ਦਫਤਰ ਦੇ ਅਧਿਕਾਰੀ ਹਮੇਸ਼ਾ ਹੀ ਬੇਰੁਜਗਾਰਾਂ  ਨੂੰ ਰੋਜਗਾਰ ਦੁਵਾਉਂਣ ਲਈ ਯਤਨਸ਼ੀਲ ਰਹਿੰਦੇ ਹਨ ,ਇਸ ਲਈ ਮੈਂ ਤਹਿ ਦਿਲੋ ਉਹਨਾਂ ਦਾ ਧੰਨਵਾਦ ਕਰਦੀ ਹਾਂ। ਇਸ ਮੋਕੋ ਜਿਲਾ ਰੋਜਗਾਰ ਅਫਸਰ ਨੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਜਿਲਾ ਰੋਜਗਾਰ ਤੇ ਕਾਰੋਬਾਰ ਦਫਤਰ,ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣਾ ਨਾਮ ਦਰਜ ਕਾਰਵਾਉਣ ਤਾਂ ਜੋ ਰੋਜਗਾਰ ਅਤੇ  ਕਾਰੋਬਾਰ ਦੇ ਵੱਖ-ਵੱਖ ਮੋਕਿਆ ਦੀ ਉਹਨਾਂ ਨੂੰ ਜਾਂਣਕਾਰੀ ਪ੍ਰਾਪਤ ਕਾਰਵਾਈ ਜਾ ਸਕੇ ਅਤੇ  ਉਹ ਇਹਨਾਂ ਮੋਕਿਆ ਦਾ ਲਾਭ ਪ੍ਰਾਪਤ ਕਰ ਸਕਣ। ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਜਿਲਾ ਰੋਜਗਾਰ ਅਤੇ ਕਾਰੋਬਾਰ ਦਫਤਰ ਤੋਂ ਸਿਰਫ ਨੋਕਰੀਆਂ ਸਬੰਧੀ ਹੀ ਜਾਣਕਾਰੀ ਹੀ ਨਹੀ ਪ੍ਰਾਪਤ ਹੁੰਦੀ ਇਸ ਤੋ ਇਲਾਵਾ ਬਿਊਰੋ ਵਿਖੇ ਕੈਰੀਅਰ ਕਾਊਂਸ਼ਲਿੰਗ, ਫਰੀ ਇਨਟਰਨੈਟ ਅਤੇ ਲਾਇਬ੍ਰੇਰੀ ਦੀ ਸੁਵਿਧਾ ਉਪਲੱਬਧ ਹੈ।