ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਘੱਗਾ ਦਾ 'ਮਾਣ' ਕ੍ਰਿਕਟ ਦਾ 'ਯੁਵਰਾਜ'

ਪਿੰਡ ਘੱਗਾ ਦਾ ਯੁਵਰਾਜ ਮਾਨ ਵਿਕਟ ਜਗਤ ਵਿੱਚ ਇੱਕ ਚਮਕਦਾ ਸਿਤਾਰਾ ਬਣਕੇ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਬਣ ਰਿਹਾ ਹੈ। ਯੁਵਰਾਜ ਮਾਨ ਨੂੰ ਪੰਜਾਬ ਰਾਜ ਵੱਲੋਂ ਅੰਤਰ ਜ਼ਿਲ੍ਹਾ ਅੰਡਰ 19 ਕ੍ਰਿਕਟ ਟੀਮ ਲਈ ਚੁਣਿਆ ਗਿਆ ਹੈ। ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸ਼ੀਏਸ਼ਨ ਦੇ ਨਾਲ ਪੰਜਾਬ ਕ੍ਰਿਕਟ ਐਸੋਸ਼ੀਏਸ਼ਨ ਦੀ ਬਿਲਾਸਪੁਰ ਵਿਖੇ ਹੋਈ ਅੰਡਰ-19 ਪ੍ਰੈਕਟਿਸ ਵਨਡੇ ਸੀਰੀਜ਼ 'ਚ ਯੁਵਰਾਜ ਮਾਨ ਨੇ 2-2-3 ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਦਹਾਕਿਆਂ ਤੋਂ ਸੇਮ ਦੀ ਮਾਰ ਝੱਲ ਰਹੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਘੱਗਾ ਦਾ ਯੁਵਰਾਜ ਮਾਨ ਵਿਕਟ ਜਗਤ ਵਿੱਚ ਇੱਕ ਚਮਕਦਾ ਸਿਤਾਰਾ ਬਣਕੇ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਬਣ ਰਿਹਾ ਹੈ। ਯੁਵਰਾਜ ਮਾਨ ਨੂੰ ਪੰਜਾਬ ਰਾਜ ਵੱਲੋਂ ਅੰਤਰ ਜ਼ਿਲ੍ਹਾ ਅੰਡਰ 19 ਕ੍ਰਿਕਟ ਟੀਮ ਲਈ ਚੁਣਿਆ ਗਿਆ ਹੈ। ਇਸ ਟੀਮ ਦਾ 4 ਅਕਤੂਬਰ ਨੂੰ ਜੈਪੁਰ 'ਚ ਹੋਣ ਵਾਲੇ ਇੰਟਰ ਸਟੇਟ ਅੰਡਰ 19 ਵੀਨੂੰ ਮਾਂਕੜ ਟਰਾਫੀ ਟੂਰਨਾਮੈਂਟ 'ਚ ਰਾਜਸਥਾਨ ਦੀ ਟੀਮ ਨਾਲ ਮੁਕਾਬਲਾ ਹੋਣ ਜਾ ਰਿਹਾ ਹੈ, ਜਿਸ 'ਚ ਮਾਲਵੇ ਦੇ ਯੁਵਰਾਜ ਮਾਨ ਦੀ ਵੀ ਫੈਸਲਾਕੁੰਨ ਭੂਮਿਕਾ ਨਿਭਾਉਣ ਦੀ ਆਸ ਜਤਾਈ ਜਾ ਰਹੀ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਕ੍ਰਿਕਟ ਐਸੋਸ਼ੀਏਸ਼ਨ ਨੇ ਦੱਸਿਆ ਕਿ ਇਹ ਟੂਰਨਾਮੈਂਟ ਖੇਡਣ ਲਈ 27 ਸਤੰਬਰ ਨੂੰ ਪੰਜਾਬ ਦੀ ਟੀਮ ਮੁਹਾਲੀ ਤੋਂ ਜੈਪੁਰ ਲਈ ਰਵਾਨਾ ਹੋਵੇਗੀ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸ਼ੀਏਸ਼ਨ ਦੇ ਨਾਲ ਪੰਜਾਬ ਕ੍ਰਿਕਟ ਐਸੋਸ਼ੀਏਸ਼ਨ ਦੀ ਬਿਲਾਸਪੁਰ ਵਿਖੇ ਹੋਈ ਅੰਡਰ-19 ਪ੍ਰੈਕਟਿਸ ਵਨਡੇ ਸੀਰੀਜ਼ 'ਚ ਯੁਵਰਾਜ ਮਾਨ ਨੇ 2-2-3 ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਯੁਵਰਾਜ ਮਾਨ ਦੀ ਚੋਣ 'ਤੇ ਪਿੰਡ ਘੱਗਾ ਸਮੇਤ ਪੂਰੇ ਮਾਲਵਾ ਇਲਾਕੇ 'ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਅਤੇ ਯੁਵਰਾਜ ਮਾਨ ਨੂੰ ਵਧਾਈ ਦੇਣ ਵਾਲਿਆਂ ਦਾ ਦੌਰ ਜਾਰੀ ਹੈ।

Author : Malout Live