ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਮਨਾਇਆ
ਮਲੋਟ: ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਬੀਤੇ ਦਿਨ ਐੰਤਵਾਰ ਨੂੰ ਵਿਸ਼ੇਸ਼ ਤੌਰ ਤੇ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ ਮਨਾਇਆ ਗਿਆ। ਇਸ ਮੌਕੇ ਭਾਈ ਗੁਰਬੀਰ ਸਿੰਘ ਮਲੇਸ਼ੀਆ ਵਾਲਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਢਾਡੀ ਜੱਥਿਆਂ ਵੱਲੋਂ ਸਿੱਖ ਇਤਿਹਾਸ ਸੁਣਾਇਆ ਗਿਆ। ਸੰਤ ਬਾਬਾ ਬਲਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬਾਬਾ ਸ਼ੇਖ ਫਰੀਦ ਜੀ ਦਾ ਜਨਮ 12ਵੀਂ ਸਦੀ ਵਿੱਚ ਪਾਕਿਸਤਾਨ ਵਿੱਚ ਹੋਇਆ ਸੀ ਅਤੇ ਉਹ ਉੱਚ ਕੋਟੀ ਦੇ ਕਵੀ ਸਨ।
ਉਹਨਾਂ ਦੀ ਰਚਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚਾਰ ਸ਼ਬਦ ਅਤੇ 112 ਸਲੋਕ ਦੇ ਰੂਪ ਵਿਚ ਦਰਜ ਹੈ। ਬਾਬਾ ਫਰੀਦ ਜੀ ਦੀ ਬਾਣੀ ਵਿਚਲੀ ਰੱਬ ਨੂੰ ਮਿਲਣ ਦੀ ਤਾਂਘ, ਨਿਮਰਤਾ, ਸਾਦਗੀ ਅਤੇ ਮਿਠਾਸ ਹੀ ਸੰਗਤ ਵਿੱਚ ਉਹਨਾਂ ਨੂੰ ਆਦਰਯੋਗ ਅਤੇ ਹਰਮਨ ਪਿਆਰਾ ਬਣਾਉਂਦੀ ਹੈ। ਭਾਈ ਗੁਰਬੀਰ ਸਿੰਘ ਨੇ ਸੰਗਤ ਨੂੰ ਦੱਸਿਆ ਕਿ ਐਂਤਵਾਰ ਨੂੰ ਅੰਤਰਰਾਸ਼ਟਰੀ ਬੇਟੀ ਦਿਵਸ ਵੀ ਸੀ ਅਤੇ ਉਹਨਾਂ ਕਿਹਾ ਕਿ ਕੰਨਿਆ ਦਾਨ ਕਰਨਾ ਹੀ ਦੁਨੀਆ ਦਾ ਸੱਭ ਤੋਂ ਵੱਡਾ ਦਾਨ ਮੰਨਿਆ ਗਿਆ ਹੈ। Author: Malout Live