ਸਰਕਾਰ ਵਲੋਂ ਪੋਸਟ ਮੈਟਿ੍ਰਕ ਸਕੀਮ ਤਹਿਤ ਦਿਤਾ ਜਾ ਰਿਹਾ ਹੈ ਵਜੀਫਾ
ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਵੱਲੋਂ ਐਸ.ਸੀ ਅਤੇ ਓ.ਬੀ.ਸੀ/ਹੋਰ ਪੱਛੜੀਆਂ ਸ੍ਰੇਣੀਆਂ ਦੇ ਵਿਦਿਆਰਥੀਆਂ ਨੂੰ ਵਜੀਫਾ ਦੇਣ ਲਈ । ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਚਲਾਈ ਜਾ ਰਹੀ ਹੈ । ਜਿਸ ਤਹਿਤ ਮੈਟਿ੍ਰਕ ਤੋ ਬਾਅਦ ਵਿਦਿਆਰਥੀ ਜਾਂ ਤਕਨੀਕੀ ਸੰਸਥਾਵਾਂ ਵਿੱਚ ਦਾਖਲਾ ਲੈਣ ਤੋਂ ਬਾਅਦ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤਾ ਜਾ ਰਹੀ ਹੈ। ਇਹ ਜਾਣਕਾਰੀ ਸ੍ਰੀ ਮਤੀ ਸਵਰਨਜੀਤ ਕੌਰ , ਪੀ.ਸੀ.ਐਸ. ਉਪ-ਮੰਡਲ ਮੈਜਿਸਟਰੇਟ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿਤੀ ।
ਉਹਨਾ ਮੀਟਿੰਗ ਦੋਰਾਨ ਕਾਲਜਾਂ/ਸੰਸਥਾਂ ਦੇ ਮੁੱਖੀਆਂ/ਨੁਮਾਇੰਦਿਆਂ ਨੂੰ ਦਸਿਆ ਕਿ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਪੋਸਟ ਮੈਟਿ੍ਰਕ ਸਕਾਲਰਸ਼ਿਪ ਦੀ ਦਿੱਤੀ ਜਾ ਰਹੀ ਸਹੂਲਤ ਸੰਬੰਧੀ ਵਿਦਿਆਰਥੀਆਂ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ ਤਾਂ ਜ਼ੋ ਕੋਈ ਵੀ ਵਿਦਿਆਰਥੀ ਇਸ ਦਾ ਲਾਭ ਲੈਣ ਤੋਂ ਵਾਝਾਂ ਨਾ ਰਹੇ। ਉਹਨਾਂ ਇਹ ਵੀ ਦੱਸਿਆ ਗਿਆ ਕਿ ਪੋਸਟ ਮੈਟਿ੍ਰਕ ਸਕਾਲਰਸ਼ਿਪ ਅਪਲਾਈ ਕਰਨ ਦੀ ਆਖਰੀ 4 ਜਨਵਰੀ -2021 ਹੈ ਅਤੇ ਕਾਲਜਾਂ ਨੂੰ ਕਿਹਾ ਗਿਆ ਕਿ ਵਿਦਿਆਰਥੀਆਂ ਨੂੰ ਇਸ ਬਾਬਤ ਸੂਚਿਤ ਕੀਤਾ ਜਾਵੇ ਤਾਂ ਜ਼ੋ ਸਾਰੇ ਯੋਗ ਵਿਦਿਆਰਥੀਆਂ ਦੀ ਸਕਾਲਰਸ਼ਿਪ ਸਮੇਂ ਸਿਰ ਅਪਲਾਈ ਕੀਤੀ ਜਾ ਸਕੇ। ਮੀਟਿੰਗ ਵਿੱਚ ਸ੍ਰੀ ਰਵਿੰਦਰ ਸਿੰਘ ਅਟਵਾਲ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਵੀ ਹਾਜਰ ਸਨ।