ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ
ਸ਼੍ਰੀ ਰਾਜ ਕੁਮਾਰ, ਜਿਲ੍ਹਾ ਅਤੇ ਸੈਸ਼ਨ ਜੱਜ ਅਤੇ ਡਾ. ਗਗਨਦੀਪ ਕੌਰ ਸੀ.ਜੀ.ਐੱਮ/ਸਕੱਤਰ ਵੱਲੋਂ ਜੇਲ੍ਹ ਵਿੱਚ ਬੰਦ ਹਵਾਲਾਤੀ/ਕੈਦੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਉਸਦਾ ਨਿਪਟਾਰਾ ਕੀਤਾ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜੇਲ੍ਹਾਂ ਵਿੱਚ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦੀ ਵਿਧੀ ਨੂੰ ਮਜ਼ਬੂਤ ਕਰਨ ਹਿੱਤ ਸ਼੍ਰੀ ਰਾਜ ਕੁਮਾਰ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਦੀ ਪ੍ਰਧਾਨਗੀ ਹੇਠ ਜਿਲ੍ਹਾ ਜੇਲ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੇ ਨਾਲ ਡਾ. ਗਗਨਦੀਪ ਕੌਰ, ਸੀ.ਜੇ.ਐੱਮ/ਸਕੱਤਰ ਜਿਲ੍ਹਾ ਕਾਨੂੰਨੀ ਅਥਾਰਟੀ ਵੀ ਹਾਜ਼ਿਰ ਸਨ। ਜਿਲ੍ਹਾ ਜੇਲ੍ਹ ਵਿੱਚ ਪੈਰਾ ਲੀਗਲ ਵਲੰਟੀਅਰਜ਼ ਅਤੇ ਡਿਫੈਂਸ ਕਾਉਂਸਲ ਦੀ ਡਿਊਟੀ ਲਗਾਈ ਗਈ ਹੈ. ਜੋ ਕਿ ਜਿਲ੍ਹਾ ਜੇਲ੍ਹ ਵਿੱਚ ਹਰ ਰੋਜ਼ ਆਉਣ ਵਾਲੇ ਹਵਾਲਾਤੀਆਂ ਨੂੰ ਕਾਨੂੰਨੀ ਸਹਾਇਤਾ ਸਕੀਮਾਂ ਸੰਬੰਧੀ ਜਾਣਕਾਰੀ ਦੇਣ ਲਈ ਜੋ ਰਜਿਸਟਰ ਲਗਾਏ ਹਨ। ਉਨ੍ਹਾਂ ਵਿੱਚ ਹਰ ਰੋਜ਼ ਆਉਣ ਵਾਲੇ ਹਵਾਲਾਤੀ, ਅਪੀਲ ਸੰਬੰਧੀ, ਜਮਾਨਤ ਸੰਬੰਧੀ ਅਤੇ ਹੋਰ ਮੈਡੀਕਲ ਸੰਬੰਧੀ ਜਾਣਕਾਰੀ ਦਰਜ ਕਰਨਗੇ, ਉਸਦੀ ਸਮੀਖਿਆ ਹਰੇਕ ਹਫ਼ਤੇ ਸੱਕਤਰ ਸਾਹਿਬ ਵੱਲੋਂ ਕੀਤੀ ਜਾਵੇਗੀ।
ਸ਼੍ਰੀ ਰਾਜ ਕੁਮਾਰ, ਜਿਲ੍ਹਾ ਅਤੇ ਸੈਸ਼ਨ ਜੱਜ ਅਤੇ ਡਾ. ਗਗਨਦੀਪ ਕੌਰ ਸੀ.ਜੀ.ਐੱਮ/ਸਕੱਤਰ ਵੱਲੋਂ ਜੇਲ੍ਹ ਵਿੱਚ ਬੰਦ ਹਵਾਲਾਤੀ/ਕੈਦੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਉਸਦਾ ਨਿਪਟਾਰਾ ਕੀਤਾ ਗਿਆ। ਜੋ ਜੇਲ੍ਹ ਵਿੱਚ ਰਜਿਸਟਰ ਲਗਾਏ ਗਏ ਸਨ ਉਨ੍ਹਾਂ ਦੀ ਚੈਕਿੰਗ ਕੀਤੀ ਗਈ ਅਤੇ ਰਜਿਸਟਰ ਵਿੱਚ ਦਰਜ ਹਵਾਲਾਤੀਆਂ ਨਾਲ ਵੀ ਗੱਲਬਾਤ ਕੀਤੀ ਗਈ। ਉਨ੍ਹਾਂ ਨੂੰ ਬਣਦੀ ਕਾਨੂੰਨੀ ਸਹਾਇਤਾ ਮੁੱਹਈਆ ਕਰਵਾਈ ਗਈ। ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਨੇ ਦੱਸਿਆ ਕਿ 14 ਸਤੰਬਰ 2024 ਨੂੰ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ ਜੇਕਰ ਕੋਈ ਧਿਰ ਆਪਣੇ ਕੇਸ ਦਾ ਨਿਪਟਾਰਾ ਕਰਵਾਉਣਾ ਚਾਹੁੰਦੇ ਹੋਣ ਤਾਂ ਸੰਬੰਧਿਤ ਅਦਾਲਤ ਨੂੰ ਦਰਖਾਸ ਦੇ ਕੇ ਆਪਣਾ ਕੇਸ ਲੋਕ ਅਦਾਲਤ ਵਿੱਚ ਲਗਵਾ ਸਕਦੇ ਹਨ। ਹੋਰ ਵਧੇਰੇ ਜਾਣਕਾਰੀ ਲੈਣ ਲਈ ਟੋਲ-ਫ੍ਰੀ 15100 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
Author : Malout Live