ਸ਼੍ਰੀ ਮੁਕਤਸਰ ਸਾਹਿਬ ਦੇ ਰਾਜਸਥਾਨ ਅਤੇ ਹਰਿਆਣਾ ਨਾਲ ਲੱਗਦੇ ਸਰਹੱਦੀ ਏਰੀਆ ਦੇ ਪੁਆਇੰਟਾਂ ਤੇ ਲਗਾਏ ਇੰਟਰ ਸਟੇਟ ਨਾਕਿਆਂ ਤੇ ਕੀਤੀ ਗਈ ਚੈਕਿੰਗ
ਮਲੋਟ:- ਵਿਧਾਨ ਸਭਾ ਚੋਣਾਂ-2022 ਦੇ ਸੰਬੰਧ ਵਿੱਚ ਸ਼੍ਰੀ ਪਰਦੀਪ ਕੁਮਾਰ ਯਾਦਵ, ਆਈ.ਪੀ.ਐੱਸ, ਇੰਸਪੈਕਟਰ ਜਨਰਲ ਪੁਲਿਸ, ਫਰੀਦਕੋਟ ਰੇਂਜ, ਫਰੀਦਕੋਟ ਵੱਲੋ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਰਾਜਸਥਾਨ ਅਤੇ ਹਰਿਆਣਾ ਨਾਲ ਲੱਗਦੇ ਕਰੀਬ 22 ਕਿਲੋਮੀਟਰ ਸਰਹੱਦੀ ਏਰੀਆ ਦੇ ਪੁਆਇੰਟਾਂ ਪਰ ਲਗਾਏ ਇੰਟਰ ਸਟੇਟ ਨਾਕਿਆਂ ਟੀ-ਪੁਆਇੰਟ ਕਿਲਿਆਂਵਾਲੀ (ਹੱਦ ਹਰਿਆਣਾ), ਪੁੱਲ ਨਹਿਰ ਕਿਲਿਆਂਵਾਲੀ (ਹੱਦ ਹਰਿਆਣਾ), ਲਿੰਕ ਰੋਡ ਕਿਲਿਆਂਵਾਲੀ ਤੋ ਡੱਬਵਾਲੀ (ਹੱਦ ਹਰਿਆਣਾ), ਲਿੰਕ ਰੋਡ ਮੰਡੀ ਕਿੱਲਿਆਂਵਾਲੀ ਤੋ ਡੱਬਵਾਲੀ ਨੇੜੇ ਡਿਸਪੋਜਲ ਏਰੀਆ (ਹੱਦ ਹਰਿਆਣਾ), ਡਰੇਨ ਪੁੱਲ ਸੇਮਨਾਲਾ ਵੜਿੰਗ ਖੇੜਾ ਤੋ ਸ਼ੇਰਗੜ (ਹੱਦ ਹਰਿਆਣਾ), ਢਾਣੀ ਤੇਲੀਆਂਵਾਲੀ ਤਰਮਾਲਾ ਰੋਡ ਤੋ ਪਿੰਡ ਭੱਖੜਾਂ (ਹੱਦ ਰਾਜਸਥਾਨ), ਲਿੰਕ ਰੋਡ ਕੰਦੂਖੇੜਾ ਤੋ ਹਰੀਪੂਰਾ (ਹੱਦ ਰਾਜਸਥਾਨ) ਆਦਿ ਪਰ ਲਗਾਏ ਗਏ ਕਰੀਬ 19 ਨਾਕਿਆਂ ਪਰ ਸ਼੍ਰੀ ਜਸਪਾਲ ਸਿੰਘ, ਉੱਪ-ਕਪਤਾਨ ਪੁਲਿਸ (ਸਬ-ਡਵੀਜਨ) ਮਲੋਟ ਦੀ ਹਾਜਰੀ ਵਿੱਚ ਚੈਕਿੰਗ ਕੀਤੀ ਗਈ ਅਤੇ ਨਾਕਿਆਂ ਪਰ ਤਾਇਨਾਤ ਸਾਰੇ ਜਵਾਨਾਂ ਨੂੰ ਡਿਊਟੀ ਸੰਬੰਧੀ ਬਰੀਫ ਕੀਤਾ ਅਤੇ ਵਿਧਾਨ ਸਭਾ ਚੋਣਾਂ-2022 ਨੂੰ ਮੱਦੇਨਜਰ ਰੱਖਦੇ ਹੋਏ ਇਹਨਾਂ ਨਾਕਿਆਂ ਦੀ ਅਹਿਮੀਅਤ ਬਾਰੇ ਸਮਝਾਇਆ ਕਿ ਮਾੜੇ ਅਨਸਰ ਚੋਣਾਂ ਦੌਰਾਨ ਅਫੀਮ, ਪੋਸਤ, ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਰਾਜਸਥਾਨ, ਹਰਿਆਣਾ ਤੋਂ ਇਹਨਾਂ ਰਸਤਿਆਂ ਰਾਂਹੀ ਪੰਜਾਬ ਵਿੱਚ ਕਰ ਸਕਦੇ ਹਨ। ਇਹਨਾਂ ਰਸਤਿਆਂ ਰਾਂਹੀ ਨਜਾਇਜ ਹਥਿਆਰਾਂ ਦੀ ਸਮੱਗਲਿੰਗ ਕਰਕੇ ਪੰਜਾਬ ਅੰਦਰ ਗੜਬੜੀ ਫੈਲਾਅ ਸਕਦੇ ਹਨ, ਸੋ ਇਹਨਾਂ ਨਾਕਿਆਂ ਵਿੱਚੋ ਗੁਜਰਨ ਵਾਲੇ ਹਰ ਵਹੀਕਲ ਅਤੇ ਵਿਅਕਤੀ ਦੀ ਪੂਰੀ ਬਰੀਕੀ ਨਾਲ ਚੈਕਿੰਗ ਕੀਤੀ ਜਾਵੇ ਤਾਂ ਜੋ ਕੋਈ ਵੀ ਗੈਰ-ਕਾਨੂੰਨੀ ਵਸਤੂ ਇਹਨਾਂ ਰਸਤਿਆਂ ਰਾਂਹੀ ਪੰਜਾਬ ਅੰਦਰ ਦਾਖਲ ਨਾ ਹੋ ਸਕੇ। ਉੱਪ-ਕਪਤਾਨ ਪੁਲਿਸ (ਸਬ-ਡਵੀਜਨ) ਮਲੋਟ ਨੂੰ ਹਦਾਇਤ ਕੀਤੀ ਗਈ ਕਿ ਇਹਨਾਂ ਨਾਕਿਆਂ ਪਰ ਪੁਖਤਾ ਬੈਰੀਗੇਡਿੰਗ ਕਰਵਾਈ ਜਾਵੇ। ਬੈਰੀਗੇਡਿੰਗ ਪਰ ਰਿਫਲੈਕਟਰ ਲਗਵਾਏ ਜਾਣ ਤਾਂ ਜੋ ਰਾਤ ਸਮੇਂ ਕੋਈ ਵਹੀਕਲ ਨਾ ਟਕਰਾ ਸਕੇ। ਹਰ ਨਾਕੇ ਪਰ ਇੱਕ ਟੈਂਟ ਲਗਵਾਇਆ ਜਾਵੇ ਤਾਂ ਜੋ ਮੌਸਮ ਖਰਾਬ ਹੋਣ ਦੀ ਸੂਰਤ ਵਿੱਚ ਸਾਜੋ-ਸਮਾਨ ਦੀ ਸੰਭਾਲ ਹੋ ਸਕੇ ਅਤੇ ਜਵਾਨਾਂ ਲਈ ਰਾਤ ਸਮੇਂ ਸਰਚ ਲਾਈਟ ਅਤੇ FLUROSCENT ਜੈਕੇਟਾਂ ਦਾ ਪ੍ਰਬੰਧ ਕੀਤਾ ਜਾਵੇ। ਹਰ ਨਾਕੇ ਪਰ ਜਵਾਨਾਂ ਲਈ ਰੋਟੀ ਅਤੇ ਚਾਹ-ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਲੈਕਸ਼ਨ ਦੌਰਾਨ ਜਵਾਨਾਂ ਨੂੰ ਡਿਊਟੀ ਨਿਭਾਉਣ ਵਿੱਚ ਕੋਈ ਵੀ ਦਿੱਕਤ ਪੇਸ਼ ਨਾ ਆਵੇ।