ਨਗਰ ਕੌਂਸਲ ਮਲੋਟ ਦੇ ਬ੍ਰਾਂਡ ਅੰਬੈਸਡਰ ਵਿਨੋਦ ਖੁਰਾਣਾ ਨੇ ਵਾਰਡ ਵਾਸੀਆਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਪ੍ਰਤੀ ਕੀਤਾ ਜਾਗਰੂਕ
ਮਲੋਟ: ਨਗਰ ਕੌਂਸਲ ਮਲੋਟ ਦੇ ਬ੍ਰਾਂਡ ਅੰਬੈਸਡਰ ਵਿਨੋਦ ਖੁਰਾਣਾ, ਸੁਪਰਵਾਈਜ਼ਰ ਸੰਦੀਪ, ਕੁਲਦੀਪ, ਵਿੱਕੀ ਅਤੇ ਰਿੱਕੀ ਵੱਲੋਂ ਲਗਾਤਾਰ ਲੜੀ ਦੌਰਾਨ ਅੱਜ ਸਫ਼ਾਈ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਸਵੱਛਤਾ ਸਰਵੇਖਣ 2023 ਮੁਹਿੰਮ ਤਹਿਤ ਵਾਰਡ
ਨੰਬਰ 6 ਅਤੇ 7 ਦੇ ਨਿਵਾਸੀਆਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਵਿਨੋਦ ਖੁਰਾਣਾ ਨੇ ਦੱਸਿਆ ਕਿ ਨਗਰ ਕੌਂਸਲ ਮਲੋਟ ਵੱਲੋਂ ਬੀਤੇ 2 ਸਾਲ ਤੋਂ ਇਲਾਕਾ ਨਿਵਾਸੀਆਂ ਨੂੰ ਇਸ ਬਾਰੇ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। Author: Malout Live