ਗੁਰਚਰਨ ਸਿੰਘ ਸੰਧੂ (ਡੱਬਵਾਲੀ ਢਾਬ) ਅਤੇ ਅਕਾਲੀ ਆਗੂ ਰਾਮ ਕੁਮਾਰ ਛਾਪਿਆਂਵਾਲੀ ਭਾਜਪਾ ਵਿੱਚ ਹੋਏ ਸ਼ਾਮਿਲ
ਮਲੋਟ: ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸਤੀਸ਼ ਅਸੀਜਾ ਦੀ ਅਗਵਾਈ ਹੇਠ ਜ਼ਿਲ੍ਹਾ ਵਾਈਸ ਪ੍ਰਧਾਨ ਕਾਰਜ ਸਿੰਘ ਮਿੱਡਾ ਦੀ ਪ੍ਰੇਰਣਾ ਸਦਕਾ ਆਮ ਆਦਮੀ ਪਾਰਟੀ ਦੇ ਮਾਲਵਾ ਜੋਨ 1 ਦੇ ਵਾਈਸ ਪ੍ਰਧਾਨ ਸ. ਗੁਰਚਰਨ ਸਿੰਘ ਸੰਧੂ ਡੱਬਵਾਲੀ ਢਾਬ ਤੋਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਅਤੇ
ਰਾਮ ਕੁਮਾਰ ਸਾਬਕਾ ਮੈਂਬਰ ਪੰਚਾਇਤ ਪਿੰਡ ਛਾਪਿਆਂਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸੋਮਨਾਥ ਕਾਲੜਾ, ਅੰਗਰੇਜ ਸਿੰਘ ਉੜਾਂਗ, ਗੁਰਸੇਵਕ ਸਿੰਘ ਸੇਖੋਂ, ਬੂਟਾ ਰਾਮ ਮਾਹਲਾ ਆਦਿ ਹਾਜ਼ਿਰ ਸਨ। Author: Malout Live