ਪਿੰਡ ਤਰਖਾਣਵਾਲਾ ਵਿਖੇ ਮੱਛਰਾਂ ਦੇ ਲਾਰਵੇ ਨੂੰ ਨਸ਼ਟ ਕਰਨ ਲਈ ਸਿਹਤ ਵਿਭਾਗ ਵੱਲੋਂ ਐਂਟੀਲਾਰਵਾ ਦਾ ਕੀਤਾ ਛਿੜਕਾਅ
ਮਲੋਟ:- ਡਾ.ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਡਾ. ਜਗਦੀਪ ਚਾਵਲਾ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਵਿੱਚ ਬਲਾਕ ਆਲਮਵਾਲਾ ਦੇ ਪਿੰਡ ਤਰਖਾਣਵਾਲਾ ਵਿਖੇ ਮੱਛਰਾ ਦੇ ਲਾਰਵੇ ਨੂੰ ਨਸ਼ਟ ਕਰਨ ਲਈ ਐਂਟੀਲਾਰਵਾ ਦਾ ਛਿੜਕਾਅ ਕੀਤਾ ਗਿਆ। ਇਸ ਦੌਰਾਨ ਗੁਰਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਬਰਸਾਤਾ ਕਾਰਨ ਮੱਛਰ ਪੈਦਾ ਹੋ ਗਿਆ ਜਿਸ ਨਾਲ ਮਲੇਰੀਆ, ਡੇਂਗੂ ਵਰਗੀਆਂ ਬਿਮਾਰੀਆ ਦੇ ਫੈਲਣ ਦਾ ਖਤਰ੍ਹਾ ਵੱਧ ਜਾਂਦਾ ਹੈ। ਇਸ ਲਈ ਮੱਛਰ ਨੂੰ ਪੈਦਾ ਹੋਣ ਤੋ ਰੋਕਣ ਲਈ ਐਂਟੀਲਾਰਵਾ ਦਾ ਛਿੜਕਾਅ ਕੀਤਾ ਜਾਂਦਾ ਹੈ। ਉਨ੍ਹਾਂ ਹਾਜਿਰ ਵਿਅਕਤੀਆਂ ਨੂੰ ਦੱਸਿਆ ਕਿ ਮਲੇਰੀਆ ਤੇ ਡੇਂਗੂ ਬੁਖਾਰ ਮੱਛਰ ਦੇ ਕੱਟਣ ਨਾਲ ਹੁੰਦਾ ਹੈ।
ਇਸ ਤੋਂ ਬਚਾਅ ਲਈ ਦਿਨ ਅਤੇ ਰਾਤ ਨੂੰ ਸੌਣ ਸਮੇਂ ਮੱਛਰਦਾਨੀ ਦੀ ਵਰਤੋਂ ਕੀਤੀ ਜਾਵੇ, ਘਰ੍ਹਾਂ ਦੀਆਂ ਛੱਤਾਂ ਉੱਪਰ ਪਏ ਟਾਇਰਾਂ ਜਾਂ ਸਾਮਾਨ, ਗਮਲਿਆਂ, ਫਰਿੱਜ ਦੀ ਟ੍ਰੇਅ, ਕੂਲਰਾਂ, ਪਾਣੀ ਦੀਆਂ ਟੈਂਕੀਆ ਨੂੰ ਢੱਕ ਕਿ ਰੱਖਿਆ ਜਾਵੇ ਤੇ ਹਫਤੇ ਵਿੱਚ ਇੱਕ ਵਾਰ ਇਹਨਾਂ ਵਿੱਚੋ ਪਾਣੀ ਸੁੱਕਾ ਦਿੱਤਾ ਜਾਵੇ। ਇਸ ਤੋਂ ਇਲਾਵਾ ਨੀਵੀਆਂ ਥਾਵਾਂ ਤੇ ਪਾਣੀ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ, ਘਰ੍ਹਾਂ ਦੇ ਆਲੇ-ਦੁਆਲੇ ਨਾਲੀਆਂ ਵਿੱਚ ਕਾਲਾ ਤੇਲ ਪਾ ਦਿੱਤਾ ਜਾਵੇ। ਇਸ ਮੌਕੇ ਸੁਖਜੀਤ ਸਿੰਘ ਆਲਮਵਾਲਾ ਨੇ ਹਾਜਿਰ ਲੋਕਾਂ ਨੂੰ ਹੱਥਾਂ ਦੀ ਸਫਾਈ ਦੀ ਮਹੱਤਤਾ ਅਤੇ ਹੱਥ ਧੋਣ ਦੀ ਵਿਧੀ ਬਾਰੇ ਵੀ ਜਾਣੂੰ ਕਰਵਾਇਆ ਅਤੇ ਛੱਪੜਾਂ ਵਿੱਚ ਕਾਲਾ ਤੇਲ ਵੀ ਪਾਇਆ ਗਿਆ। ਇਸ ਮੌਕੇ ਹਰਜਿੰਦਰ ਸਿੰਘ ਪ੍ਰਧਾਨ, ਬਲਜਿੰਦਰ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਹਰਦੀਪ ਸਿੰਘ ਬਿੰਦਰ ਪ੍ਰਧਾਨ, ਕੁਲਵਿੰਦਰ ਸਿੰਘ ਪ੍ਰਧਾਨ ਕਿਸਾਨ ਯੂਨੀਅਨ, ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ ਗੋਰਾ, ਜਸਪਾਲ ਸਿੰਘ, ਮਨਰੀਤ ਸਿੰਘ, ਲਖਵਿੰਦਰ ਸਿੰਘ ਤੇ ਪਿੰਡ ਵਾਸੀ ਮੌਜੂਦ ਸਨ। Author: Malout Live