ਰਾਜਾ ਵੜਿੰਗ ਨੂੰ ਮੁੱਖ ਮੰਤਰੀ ਦਾ ਸਲਾਹਕਾਰ ਬਣਾਏ ਜਾਣ 'ਤੇ ਕਾਂਗਰਸੀ ਵਰਕਰਾਂ ਨੇ ਲੱਡੂ ਵੰਡੇ
ਗਿੱਦੜਬਾਹਾ:- ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁੱਖ ਮੰਤਰੀ ਪੰਜਾਬ ਦਾ ਸਿਆਸੀ ਸਲਾਹਕਾਰ ਤੇ ਕੈਬਨਿਟ ਰੈਂਕ ਦਿੱਤੇ ਜਾਣ ਦੇ ਫ਼ੈਸਲੇ ਨਾਲ ਹਲਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ । ਸਵੇਰ ਤੋਂ ਹੀ ਰਾਜਾ ਵੜਿੰਗ ਦੇ ਸਥਾਨਕ ਦਫ਼ਤਰ ਵਿਖੇ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਰਹੀ। ਰਾਜਾ ਵੜਿੰਗ ਵਲੋਂ ਉਨ੍ਹਾਂ ਦੇ ਨਿੱਜੀ ਸਹਾਇਕ ਸੰਨੀ ਬਰਾੜ ਨੇ ਲੋਕਾਂ ਦੀਆਂ ਵਧਾਈਆਂ ਕਬੂਲੀਆਂ । ਰਾਜਾ ਵੜਿੰਗ ਨੂੰ ਕੈਬਨਿਟ ਰੈਂਕ ਮਿਲਣ ਤੇ ਹਲਕੇ ਦੇ ਲੋਕਾਂ ਵਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਖੁਸ਼ੀ ਵਿਚ ਲੱਡੂ ਵੰਡੇ ਗਏ। ਇਸ ਮੌਕੇ ਸੰਨੀ ਬਰਾੜ, ਗੁਰਸੇਵਕ ਕੋਟਲੀ, ਸੁਖਵਿੰਦਰ ਬਾਦਲ, ਲੱਖੀ ਕੋਟਭਾਈ ਨਿੱਜੀ ਸਹਾਇਕ, ਸਰੂਪ ਸਿੰਘ ਗਿੱਲ, ਨਰਿੰਦਰ ਭੋਲਾ, ਸ਼ਿਵਰਾਜ ਸਿੰਘ, ਵਕੀਲ ਕਿੰਗਰਾ ਸਾਰੇ ਕੌਾਸਲਰ, ਚੀਕੂ ਮੋਂਗਾ, ਬਿੰਦਰ ਬਾਂਸਲ, ਸੁਖਮੰਦਰ ਸਿੰਘ ਜਗਮਗ, ਗਿੰਦੀ ਕੋਟਭਾਈ, ਬਿੱਟੂ ਡੇਅਰੀ ਵਾਲਾ, ਐਡਵੋਕੇਟ ਰੋਹਿਤ ਨਾਰੰਗ ਤੇ ਵੱਡੀ ਗਿਣਤੀ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ ।