ਮਥੁਰਾ 'ਚ ਮੋਦੀ ਨੇ 'ਪਲਾਸਟਿਕ ਮੁਕਤ ਭਾਰਤ' ਦੀ ਕੀਤੀ ਸ਼ੁਰੂਆਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਥੁਰਾ ਪੁੱਜੇ ਹਨ। ਜਿਥੇ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਹੈ। ਓਥੇ ਪ੍ਰਧਾਨ ਮੰਤਰੀ ਮੋਦੀ ਸਵੱਛਤਾ ਹੀ ਸੇਵਾ 2019 ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਮੋਦੀ ਨੇ ਮਥੁਰਾ ਦੇ ਵੈਟਰਨਰੀ ਯੂਨੀਵਰਸਿਟੀ 'ਚ ਪਸ਼ੂ ਅਰੋਗ ਮੇਲੇ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਥੇ ਪਸ਼ੂਆਂ 'ਚ ਹੋਣ ਵਾਲੀਆਂ ਵੱਖ-ਵੱਖ ਬੀਮਾਰੀਆਂ ਦੇ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਦਾ ਮਕਸਦ ਹੈ ਕਿ ਗਾਂਵਾਂ ਅਤੇ ਹੋਰ ਜਾਨਵਰ ਜੋ ਸੜਕ 'ਤੇ ਫੈਲੀ ਗੰਦਗੀ ਦੀ ਵਜ੍ਹਾ ਤੋਂ ਜੋ ਪਲਾਸਟਿਕ ਖਾ ਜਾਂਦੇ ਹਨ, ਉਨ੍ਹਾਂ ਨੂੰ ਬਚਾਇਆ ਜਾਵੇ। ਮੋਦੀ ਨੇ ਮਥੁਰਾ ਦੀ ਧਰਤੀ ਤੋਂ ਦੇਸ਼ ਅਤੇ ਦੁਨੀਆ ਨੂੰ ਪਲਾਸਟਿਕ ਮੁਕਤ ਭਾਰਤ ਬਣਾਉਣ ਦਾ ਸੰਦੇਸ਼ ਦਿੱਤਾ। ਇੰਨਾ ਹੀ ਨਹੀਂ ਮੋਦੀ ਨੇ ਪਲਾਸਟਿਕ ਦਾ ਕੂੜਾ ਵੱਖ ਕਰਨ ਵਾਲੀਆਂ ਔਰਤਾਂ ਨਾਲ ਬੈਠ ਕੇ ਖੁਦ ਪਲਾਸਟਿਕ ਪ੍ਰਬੰਧਨ ਦੇ ਗੁਰ ਵੀ ਸਿੱਖੇ। ਉਨ੍ਹਾਂ ਨੇ ਕੂੜੇ ਤੋਂ ਕਿਹੜੀ ਚੀਜ਼ ਪਲਾਸਟਿਕ ਨੂੰ ਕਿੱਥੇ ਰੱਖਣਾ ਹੈ? ਆਦਿ ਦੀ ਜਾਣਕਾਰੀ ਹਾਸਲ ਕੀਤੀ। ਇਸ ਤੋਂ ਪਹਿਲਾਂ ਮੋਦੀ ਨੇ ਗਾਂਵਾਂ ਦੀ ਪੂਜਾ ਕੀਤੀ ਅਤੇ ਨਾਲ ਹੀ ਗਾਂ ਦੇ ਢਿੱਡ ਵਿਚੋਂ ਪਲਾਸਟਿਕ ਕੱਢਣ ਦੇ ਆਪਰੇਸ਼ਨ ਨੂੰ ਲਾਈਵ ਦੇਖਿਆ। ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਸੰਸਦ ਮੈਂਬਰ ਹੇਮਾ ਮਾਲਿਨੀ ਸਮੇਤ ਤਮਾਮ ਨੇਤਾ ਅਤੇ ਅਫਸਰ ਮੌਜੂਦ ਰਹੇ।