ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਮਲੋਟ:- ਬੀਤੇ ਦਿਨੀਂ ਪਿੰਡ ਔਲਖ ਦੇ ਨੌਜਵਾਨ ਕਿਸਾਨ ਸੁਖਰਾਜ ਸਿੰਘ ਦੀ ਖੇਤ ਵਿਚ ਪਾਣੀ ਵਾਲੀ ਮੋਟਰ ਨਾਲ ਕਰੰਟ ਲੱਗਣ ਕਰਕੇ ਮੌਕੇ 'ਤੇ ਮੌਤ ਹੋ ਗਈ , ਸੁਖਰਾਜ ਸਿੰਘ ਦੇ ਪਿਤਾ ਗੁਰਬਖ਼ਸ਼ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਸੁਖਰਾਜ ਸਿੰਘ ਅਤੇ ਗੁਰਬਖ਼ਸ਼ ਸਿੰਘ ਦੋਵੇਂ ਪਾਣੀ ਦੀ ਵਾਰੀ ਲਾ ਰਹੇ ਸੀ ਅਤੇ ਪਾਣੀ ਘੱਟ ਹੋਣ ਕਾਰਨ ਸੁਖਰਾਜ ਸਿੰਘ ਉਰਫ਼ ਭੋਲਾ ਆਪਣੇ ਖੇਤ ਵਿਚ ਲੱਗੀ ਮੋਟਰ ਚਲਾਉਣ ਲੱਗਿਆ ਤਾਂ ਸਟਾਰਟਰ ਤੋਂ ਕਰੰਟ ਲੱਗਣ 'ਤੇ ਚੀਕ ਮਾਰੀ ਜਦੋਂ ਮੈਂ ਭੱਜ ਕੇ ਮੌਕੇ 'ਤੇ ਪਹੁੰਚਿਆ, ਤਾਂ ਸੁਖਰਾਜ ਬੇਹੋਸ਼ ਜ਼ਮੀਨ 'ਤੇ ਡਿੱਗਿਆ ਪਿਆ ਸੀ , ਰੌਲਾ ਪਾਇਆ ਤਾਂ ਸਾਡੇ ਗੁਆਂਢੀ ਕਾਰ ਲੈ ਕੇ ਆਏ ਅਤੇ ਸਿਵਲ ਹਸਪਤਾਲ ਮਲੋਟ ਲੈ ਗਏ ਜਿੱਥੇ ਸੁਖਰਾਜ ਸਿੰਘ ਨੂੰ ਮਿ੍ਤਕ ਕਰਾਰ ਦੇ ਦਿੱਤਾ , ਸੁਖਰਾਜ ਆਪਣੇ ਪਿੱਛੇ ਆਪਣੀ ਪਤਨੀ, 7 ਸਾਲ ਦੀ ਬੇਟੀ ਤੇ ਬਜ਼ੁਰਗ ਮਾਤਾ ਪਿਤਾ ਅਤੇ ਇਕ ਕੁਆਰੀ ਭੈਣ ਛੱਡ ਗਿਆ ਹੈ