ਗਿੱਦੜਬਾਹਾ ਜ਼ਿਮਨੀ ਚੋਣ ਲਈ 21 ਨਾਮਜ਼ਦਗੀ ਪੱਤਰ ਹੋਏ ਦਾਖਲ, ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ ਨੂੰ
ਵਿਧਾਨ ਸਭਾ ਚੋਣ ਹਲਕਾ 84-ਗਿੱਦੜਬਾਹਾ ਦੀ ਜ਼ਿਮਨੀ ਚੋਣ ਲਈ ਹੁਣ ਤੱਕ 21 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ ਹਨ। ਭਰੇ ਗਏ ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ ਨੂੰ ਹੋਵੇਗੀ, 30 ਅਕਤੂਬਰ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ, 13 ਨਵੰਬਰ 2024 ਨੂੰ ਵੋਟਾਂ ਪੈਣਗੀਆਂ ਅਤੇ 23 ਨਵੰਬਰ 2024 ਨੂੰ ਵੋਟਾਂ ਦੀ ਗਿਣਤੀ ਹੋਵੇਗੀ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਵਿਧਾਨ ਸਭਾ ਚੋਣ ਹਲਕਾ 84-ਗਿੱਦੜਬਾਹਾ ਦੀ ਜ਼ਿਮਨੀ ਚੋਣ ਲਈ ਹੁਣ ਤੱਕ 21 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ ਹਨ ਇਹ ਜਾਣਕਾਰੀ ਸ਼੍ਰੀ ਰਾਜੇਸ਼ ਤ੍ਰਿਪਾਠੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਨੇ ਦਿੱਤੀ। ਭਰੇ ਗਏ ਨਾਮਜ਼ਦਗੀ ਪੱਤਰਾਂ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸ਼੍ਰੀ ਰਾਜੇਸ਼ ਗਰਗ (ਆਜ਼ਾਦ) ਵੱਲੋਂ ਦੋ ਸੈਟ, ਸ਼੍ਰੀ ਗੁਰਪ੍ਰੀਤ ਸਿੰਘ (ਆਜ਼ਾਦ), ਸ਼੍ਰੀ ਓਮ ਪ੍ਰਕਾਸ਼ (ਆਜ਼ਾਦ), ਸ਼੍ਰੀ ਮਨਪ੍ਰੀਤ ਸਿੰਘ ਬਾਦਲ (ਭਾਰਤੀ ਜਨਤਾ ਪਾਰਟੀ), ਸ਼੍ਰੀ ਹਰਦੀਪ ਸਿੰਘ (ਆਮ ਆਦਮੀ ਪਾਰਟੀ), ਸ਼੍ਰੀਮਤੀ ਹਰਜੀਤ ਕੌਰ (ਆਮ ਆਦਮੀ ਪਾਰਟੀ), ਸ਼੍ਰੀਮਤੀ ਅੰਮ੍ਰਿਤਾ ਵੜਿੰਗ (ਇੰਡੀਅਨ ਨੈਸ਼ਨਲ ਕਾਂਗਰਸ), ਸ਼੍ਰੀ ਹਰਚਰਨ ਸਿੰਘ ਬਰਾੜ (ਇੰਡੀਅਨ ਨੈਸ਼ਨਲ ਕਾਂਗਰਸ), ਸ਼੍ਰੀ ਇਕਬਾਲ ਸਿੰਘ (ਆਜ਼ਾਦ), ਸ਼੍ਰੀ ਸੁਖਦੇਵ ਸਿੰਘ (ਆਜ਼ਾਦ), ਸ਼੍ਰੀ ਜਗਮੀਤ ਸਿੰਘ (ਆਜ਼ਾਦ), ਸ਼੍ਰੀ ਮਨਪ੍ਰੀਤ ਸਿੰਘ (ਆਜ਼ਾਦ), ਸ਼੍ਰੀ ਹਰਦੀਪ ਸਿੰਘ (ਆਜ਼ਾਦ), ਸ਼੍ਰੀ ਮਨੀਸ਼ ਵਰਮਾ (ਆਜ਼ਾਦ), ਸ਼੍ਰੀ ਸੁਖ ਰਾਜਕਰਨ ਸਿੰਘ (ਆਜ਼ਾਦ), ਸ਼੍ਰੀ ਪਰਵੀਨ ਹਿਤੇਸ਼ੀ (ਆਜ਼ਾਦ), ਸ਼੍ਰੀਮਤੀ ਵੀਰਪਾਲ ਕੌਰ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਸ਼੍ਰੀ ਸਤੀਸ਼ ਕੁਮਾਰ ਅਸੀਜਾ (ਭਾਰਤੀ ਜਨਤਾ ਪਾਰਟੀ), ਸ਼੍ਰੀ ਗੁਰਮੇਲ ਸਿੰਘ (ਆਜ਼ਾਦ) ਅਤੇ ਸ਼੍ਰੀ ਗੁਰਮੀਤ ਸਿੰਘ ਰੰਘਰੇਟਾ (ਪੰਜਾਬ ਲੇਬਰ ਪਾਰਟੀ) ਵੱਲੋਂ ਉਮੀਦਵਾਰ ਵਜੋਂ ਜ਼ਿਮਨੀ ਚੋਣ ਲਈ ਆਪਣੇ ਦਸਤਾਵੇਜ਼ ਜ਼ਮ੍ਹਾਂ ਕਰਵਾਏ ਹਨ।
ਭਰੇ ਗਏ ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ ਨੂੰ ਹੋਵੇਗੀ, 30 ਅਕਤੂਬਰ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ, 13 ਨਵੰਬਰ 2024 ਨੂੰ ਵੋਟਾਂ ਪੈਣਗੀਆਂ ਅਤੇ 23 ਨਵੰਬਰ 2024 ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਉਹਨਾਂ ਗਿੱਦੜਬਾਹਾ ਦੀ ਜ਼ਿਮਨੀ ਚੋਣ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਲਕੇ ਵਿੱਚ 1,66,489 ਵੋਟਰ ਹਨ, ਜਿਹਨਾਂ ਵਿੱਚ 86,724 ਪੁਰਸ਼ ਵੋਟਰ, 79,754 ਇਸਤਰੀ ਵੋਟਰ ਅਤੇ 11 ਥਰਡ ਜੈਂਡਰ ਵੋਟਰ ਵੀ ਸ਼ਾਮਿਲ ਹਨ ਅਤੇ ਵੋਟਾਂ ਲਈ 173 ਪੋਲਿੰਗ ਬੂਥ ਬਣਾਏ ਗਏ ਹਨ।
Author : Malout Live