ਡਰੱਗ ਇੰਸਪੈਕਟਰ ਹਰੀਤਾ ਬਾਂਸਲ ਨੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਅਹੁਦਾ ਸੰਭਾਲਿਆ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਰੱਗ ਇੰਸਪੈਕਟਰ ਹਰੀਤਾ ਬਾਂਸਲ ਵੱਲੋਂ ਆਪਣੇ ਦਫ਼ਤਰ ਵਿਖੇ ਸ਼੍ਰੀ ਮੁਕਤਸਰ ਸਾਹਿਬ-1 ਦਾ ਅਹੁਦਾ ਸੰਭਾਲ ਲਿਆ ਗਿਆ ਹੈ। ਡਰੱਗ ਇੰਸਪੈਕਟਰ ਉਕਾਂਰ ਸਿੰਘ ਦੀ ਬਦਲੀ ਹੋਣ ਦੇ ਚੱਲਦਿਆਂ ਡਰੱਗ ਇੰਸਪੈਕਟਰ ਹਰੀਤਾ ਬਾਂਸਲ ਕੋਲ ਸ਼੍ਰੀ ਮੁਕਤਸਰ ਸਾਹਿਬ–1 ਦਾ ਚਾਰਜ ਹੈ। ਚਾਰਜ ਸੰਭਾਲਣ ਤੋਂ ਬਾਅਦ ਡਰੱਗ ਇੰਸਪੈਕਟਰ ਹਰੀਤਾ ਕਾਂਸਲ ਨੇ ਮੈਡੀਕਲ ਸੰਚਾਲਕਾਂ ਨੂੰ ਦੁਕਾਨਾਂ ਦੀ ਸੇਲ ਪਰਚੇਜ਼ ਅਤੇ ਸ਼ਡਯੂਲ 8 ਦਾ ਪੂਰਾ ਰਿਕਾਰਡ ਰੱਖਣ ਦੀਆਂ ਹਿਦਾਇਤਾਂ ਦਿੱਤੀਆਂ ਹਨ, ਉੱਥੇ ਹੀ ਸਖ਼ਤ ਹਦਾਇਤ ਵੀ ਦਿੱਤੀ ਹੈ ਕਿ ਮਿਸ ਯੂਜ ਹੋਣ ਵਾਲੀਆਂ ਦਵਾਈਆਂ ਰੱਖਣ ਅਤੇ ਵੇਚਣ ਤੋਂ ਗੁਰੇਜ ਕੀਤਾ ਜਾਵੇ। ਇਸ ਦੀ ਕੋਈ ਵੀ ਦਵਾਈ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਵੇਚੀ ਜਾਣੀ ਚਾਹੀਦੀ। ਜੇਕਰ ਕੋਈ ਅਜਿਹਾ ਕਰਦਾ ਫੜ੍ਹਿਆ ਗਿਆ, ਤਾਂ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮੈਡੀਕਲ ਸੰਚਾਲਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਹੋਣ 'ਤੇ ਬੇਝਿਜਕ ਉਨ੍ਹਾਂ ਨੂੰ ਮਿਲਣ ਲਈ ਕਿਹਾ। Author: Malout Live