ਸਬ-ਇੰਸਪੈਕਟਰ ਸ੍ਰ. ਦਵਿੰਦਰ ਸਿੰਘ ਪੱਦ-ਉਨਤ ਹੋ ਬਣੇ ਇੰਸਪੈਕਟਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਦੇ ਐੱਸ.ਆਈ ਸ੍ਰ. ਦਵਿੰਦਰ ਸਿੰਘ ਜੋ ਕਿ ਆਪਣੀ ਡਿਊਟੀ ਰੀਡਰ ਟੂ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਨਿਭਾ ਰਹੇ ਹਨ। ਜਿਨ੍ਹਾਂ ਨੂੰ ਵਧੀਆਂ ਡਿਊਟੀ ਅਤੇ ਵਧੀਆ ਕਾਰਜਸ਼ੈਲੀ ਲਈ ਸਬ-ਇੰਸਪੈਕਟਰ ਤੋਂ ਇੰਸਪੈਕਟਰ ਪੱਦ-ਉਨਤ ਕੀਤਾ ਗਿਆ।

ਇਸ ਮੌਕੇ ਡੀ.ਜੀ.ਪੀ ਪੰਜਾਬ ਸ਼੍ਰੀ ਗੌਰਵ ਯਾਦਵ ਅਤੇ ਸ੍ਰ. ਹਰਮਨਬੀਰ ਸਿੰਘ ਗਿੱਲ ਆਈ.ਪੀ.ਐੱਸ, ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਉਨ੍ਹਾਂ ਦੇ ਇੰਸਪੈਕਟਰ ਦੇ ਸਟਾਰ ਲਗਾ ਕੇ ਉਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਉਣ ਵਾਲੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਫਰੀਦਕੋਟ ਰੇਂਜ ਦੇ ਡੀ.ਆਈ.ਜੀ ਅਜੈ ਮਲੂਜਾ ਵੀ ਹਾਜ਼ਿਰ ਸਨ। Author: Malout Live