ਨਵੀਂ ਦਾਣਾ ਮੰਡੀ ਮਲੋਟ ਵਿੱਚ ਕਰਵਾਇਆ ਜਾਵੇਗਾ ਗਣਤੰਤਰ ਦਿਵਸ ਸਮਾਰੋਹ
ਮਲੋਟ: ਗਣਤੰਤਰ ਦਿਵਸ ਸਮਾਰੋਹ 26 ਜਨਵਰੀ 2024 ਨੂੰ ਨਵੀਂ ਦਾਣਾ ਮੰਡੀ ਮਲੋਟ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਡਾ. ਸੰਜੀਵ ਕੁਮਾਰ ਉੱਪ ਮੰਡਲ ਮੈਜਿਸਟ੍ਰੇਟ ਮਲੋਟ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਸਵੇਰੇ 9:58 ਵਜੇ, ਪਰੇਡ ਨਿਰੀਖਣ 10:02 ਵਜੇ, ਮੁੱਖ ਮਹਿਮਾਨ ਦਾ ਸੰਦੇਸ਼ 10:10 ਵਜੇ, ਮਾਰਚ ਪਾਸਟ 10:20 ਵਜੇ, ਸੱਭਿਆਚਾਰਕ ਪ੍ਰੋਗਰਾਮ 10:40 ਵਜੇ, ਇਨਾਮਾਂ ਦੀ ਵੰਡ 11:30 ਵਜੇ ਅਤੇ ਰਾਸ਼ਟਰੀ ਗਾਣ 12:15 ਵਜੇ ਹੋਵੇਗਾ। ਤਹਿਸੀਲਦਾਰ ਮਲੋਟ ਸ਼੍ਰੀ ਜਤਿੰਦਰਪਾਲ ਸਿੰਘ ਢਿੱਲੋਂ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਇਸ ਸਮਾਰੋਹ ਵਿੱਚ ਸ਼ਾਮਿਲ ਹੋਣ ਦਾ ਹਾਰਦਿਕ ਸੱਦਾ ਦਿੱਤਾ ਗਿਆ। Author: Malout Live