ਜੈ ਮਾਂ ਅੰਗੂਰੀ ਦੇਵੀ ਸਮਾਜ ਸੇਵੀ ਸੰਸਥਾ ਨੇ ਦੁਰਘਟਨਾਵਾਂ ਤੋਂ ਬਚਾਅ ਲਈ ਕੀਤਾ ਵਿਸ਼ੇਸ਼ ਉਪਰਾਲਾ

ਮਲੋਟ: ਬੀਤੇ ਸਮੇਂ ਧੁੰਦ ਦੇ ਕਾਰਨ ਮਲੋਟ ਦੇ ਬਠਿੰਡਾ ਚੌਂਕ 'ਚ ਕਈ ਹਾਦਸੇ ਹੋਏ। ਜਿਸ ਦਾ ਖਾਮਿਆਜ਼ਾ ਕਈ ਪਰਿਵਾਰਾਂ ਨੂੰ ਭੁਗਤਣਾ ਪਿਆ। ਇਸ ਸੰਬੰਧੀ ਮਲੋਟ ਦੀ ਪ੍ਰਮੁੱਖ ਜੈ ਮਾਂ ਅੰਗੂਰੀ ਦੇਵੀ ਸਮਾਜਸੇਵੀ ਸੰਸਥਾ ਦੇ ਸਮਾਜਸੇਵੀ ਅਨਿਲ ਜੁਨੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵੱਲੋਂ ਕੀਤੇ ਗਏ ਵਿਸ਼ੇਸ਼ ਉਪਰਾਲੇ ਤਹਿਤ ਸੋਲਰ ਬਲਿੰਕਰ ਲਾਈਟ ਸਥਾਪਿਤ ਕਰਵਾਈ ਗਈ ਹੈ।

ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਮਲੋਟ ਡਾ.ਬਲਜੀਤ ਕੌਰ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਮੰਤਰੀ ਸਹਿਬਾ ਵੱਲੋਂ ਸੰਸਥਾ ਦੁਆਰਾ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸਾਬਕਾ ਪ੍ਰਧਾਨ ਨਗਰ ਕੌਂਸਲ ਮਲੋਟ ਸਤਿਗੁਰੂ ਦੇਵ ਪੱਪੀ ਤੋਂ ਇਲਾਵਾ ਜੈ ਮਾਂ ਅੰਗੂਰੀ ਦੇਵੀ ਸਮਾਜਸੇਵੀ ਸੰਸਥਾ ਦੇ ਸਰਪ੍ਰਸਤ ਸੁਭਾਸ਼ ਦਹੂਜਾ, ਸੋਹਣ ਲਾਲ ਗੁੰਬਰ, ਮਾ.ਜਸਪਾਲ ਸਿੰਘ, ਜਸਵਿੰਦਰ ਵਾਲੀਆ, ਗੋਰਾ ਭਟੇਜਾ, ਜੋਨੀ ਗਰਗ, ਗੁਰਪ੍ਰੀਤ ਸਿੰਘ ਵਿਰਦੀ ਅਤੇ ਸ਼ੰਭੂ ਮੰਡਲ ਹਾਜ਼ਿਰ ਸਨ। Author: Malout Live