ਭਾਰਤੀ ਹਵਾਈ ਸੈਨਾ ਦਾ ਏਅਰ ਸ਼ੋਅ ਪਹਿਲੀ ਵਾਰ ਪੰਜਾਬ ਦੇ ਕਪੂਰਥਲਾ ਜ਼ਿਲੇ 'ਚ

ਕਪੂਰਥਲਾ:- ਭਾਰਤੀ ਹਵਾਈ ਸੈਨਾ ਦਾ ਏਅਰ ਸ਼ੋਅ ਪੰਜਾਬ ਦੇ ਕਪੂਰਥਲਾ ਜ਼ਿਲੇ 'ਚ ਪਹਿਲੀ ਵਾਰ ਲਾਇਵ ਦਿਖਾਇਆ ਜਾ ਰਿਹਾ ਹੈ, ਜਿੱਥੇ ਇਸ ਸ਼ੋਅ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਏਅਰ ਸ਼ੋਅ ਨੂੰ ਦੇਖਣ ਆਉਣ ਵਾਲੇ ਬੱਚਿਆਂ ਅਤੇ ਹੋਰ ਲੋਕਾਂ ਨੂੰ ਏਅਰ ਫੋਰਸ 'ਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਪਹਿਲੀ ਵਾਰ ਭਾਰਤੀ ਹਵਾਈ ਸੈਨਾ ਦੀ 'ਸੁਰਜੀ ਕਿਰਨ' ਟੀਮ ਹਵਾ 'ਚ ਹੈਰਾਨੀਜਨਕ ਕਰਤਵ ਦਿਖਾਉਣ ਜਾ ਰਹੀ ਹੈ। ਪਾਇਲਟਾਂ ਵਲੋਂ ਕੀਤੇ ਜਾਣ ਵਾਲੇ ਕਰਤਵਾਂ ਨੂੰ ਦਿਖਾਉਣ ਲਈ ਸਕੂਲੀ ਬੱਚਿਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਹੈ। ਦੱਸ ਦੇਈਏ ਕਿ ਕਪੂਰਥਲਾ 'ਚ ਹੋਣ ਜਾ ਰਹੇ ਏਅਰ ਫੋਰਸ ਵਲੋਂ ਸਹੋਦਯ ਸਕੂਲ ਕੰਪਲੈਕਸ ਦੇ ਅਧਿਨ ਆਉਂਦੇ ਸਕੂਲਾਂ ਦੇ ਅਧਿਆਪਕਾਂ ਨੂੰ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਆਉਣ ਦਾ ਸੱਦਾ ਦਿੱਤਾ ਗਿਆ ਹੈ, ਜਿਨ੍ਹਾਂ ਦੇ ਬੈਠਣ ਲਈ ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਸਹੋਦਯ ਸਕੂਲ ਕੰਪਲੈਕਸ ਦੇ ਮੈਂਬਰਾਂ ਮੁਤਾਬਕ ਭਾਰਤੀ ਹਵਾਈ ਸੈਨਾ ਵਲੋਂ ਇਹ ਏਅਰ ਸ਼ੋਅ ਕਰਵਾਇਆ ਜਾ ਰਿਹਾ ਹੈ, ਜਿਸ 'ਚ ਹਵਾਈ ਸੈਨਾ ਦੇ ਜਵਾਨਾਂ ਵਲੋਂ ਹਵਾ 'ਚ ਹੈਲੀਕਾਪਟਨ ਚਲਾ ਕੇ ਜ਼ੌਹਰ ਦਿਖਾਈ ਜਾਣਗੇ।