ਬੀਬਾ ਹਰਸਿਮਰਤ ਕੌਰ ਬਾਦਲ (ਮੈਂਬਰ ਪਾਰਲੀਮੈਂਟ) ਦੀ ਅਰਦਾਸ ਪੂਰੀ ਹੋਈ- ਪ੍ਰੋਫੈਸਰ ਬਲਜੀਤ ਗਿੱਲ
ਕਾਂਗਰਸ ਪਾਰਟੀ ਦੇ ਬੁਲਾਰੇ ਤੇ ਬੁੱਧੀਜੀਵੀ ਪ੍ਰੋਫੈਸਰ ਗਿੱਲ ਨੇ ਕਿਹਾ ਕਿ ਅਕਾਲੀ ਦਲ ਨੇ ਇਤਿਹਾਸਿਕ ਗਲਤੀ ਕਰਦੇ ਹੋਏ ਪੰਜਾਬ ਵਿੱਚ ਹੋਣ ਵਾਲੀਆਂ ਜਿਮਨੀ ਚੋਣਾਂ ਵਿੱਚ ਅਕਾਲੀ ਦਲ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਉਤਾਰੇ ਹਨ ਕਿਉਂਕਿ ਪਿਛਲੀਆਂ ਜਿਮਨੀ ਚੋਣਾਂ ਵਿੱਚ ਅਕਾਲੀ ਦਲ ਦਾ ਬਹੁਤ ਬੁਰਾ ਹਾਲ ਹੋਇਆ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਕਾਂਗਰਸ ਪਾਰਟੀ ਦੇ ਬੁਲਾਰੇ ਤੇ ਬੁੱਧੀਜੀਵੀ ਪ੍ਰੋਫੈਸਰ ਗਿੱਲ ਨੇ ਕਿਹਾ ਕਿ ਅਕਾਲੀ ਦਲ ਨੇ ਇਤਿਹਾਸਿਕ ਗਲਤੀ ਕਰਦੇ ਹੋਏ ਪੰਜਾਬ ਵਿੱਚ ਹੋਣ ਵਾਲੀਆਂ ਜਿਮਨੀ ਚੋਣਾਂ ਵਿੱਚ ਅਕਾਲੀ ਦਲ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਉਤਾਰੇ ਹਨ ਕਿਉਂਕਿ ਪਿਛਲੀਆਂ ਜਿਮਨੀ ਚੋਣਾਂ ਵਿੱਚ ਅਕਾਲੀ ਦਲ ਦਾ ਬਹੁਤ ਬੁਰਾ ਹਾਲ ਹੋਇਆ ਹੈ। ਸਮੇਂ ਦੀ ਨਜ਼ਾਕਤ ਹੈ ਕਿ ਕਿਸੇ ਵਕਤ ਅਕਾਲੀ ਦਲ ਸਰਕਾਰਾਂ ਦੇ ਖਿਲਾਫ ਹੁੰਦਿਆਂ ਵੀ ਜਿਮਨੀ ਚੋਣਾਂ ਜਿੱਤ ਜਾਂਦਾ ਸੀ ਪਰ ਅੱਜ ਹਾਲਾਤ ਇਹ ਹੋ ਗਏ ਹਨ ਕਿ ਉਹਨਾਂ ਨੂੰ ਉਮੀਦਵਾਰ ਨਹੀਂ ਮਿਲ ਰਹੇ।
ਸੁਖਬੀਰ ਸਿੰਘ ਬਾਦਲ ਨੇ ਆਪਣੀ ਸਰਕਾਰ ਹੁੰਦਿਆਂ ਅਨੇਕਾਂ ਅਜਿਹੇ ਕੰਮ ਕੀਤੇ ਜਿਹੜੇ ਕਿ ਲੋਕਾਂ ਦੇ ਮਨ ਨੂੰ ਚੰਗੇ ਨਹੀਂ ਲੱਗੇ। ਸੁਖਬੀਰ ਸਿੰਘ ਬਾਦਲ ਨੇ ਪੰਥਕ ਪਾਰਟੀ ਨੂੰ ਪਾਰਟੀ ਦੇ ਤੌਰ ਤੇ ਨਹੀਂ ਚਲਾਇਆ ਸਗੋਂ ਇੱਕ ਲਿਮਿਟਡ ਕੰਪਨੀ ਦੇ ਤੌਰ ਤੇ ਚਲਾਇਆ। ਲਿਮਿਟਡ ਕੰਪਨੀਆਂ ਹਮੇਸ਼ਾ ਮੁਨਾਫਾ ਭਾਲਦੀਆਂ ਹਨ ਪਰ ਪੰਥਪ੍ਰਸਤੀ ਪਾਰਟੀ (ਸ਼੍ਰੋਮਣੀ ਅਕਾਲੀ ਦਲ) ਹਮੇਸ਼ਾ ਘਾਟਾ ਸਹਿ ਕੇ ਦੂਜਿਆਂ ਦਾ ਫਾਇਦਾ ਕਰਦੀ ਹੈ। ਕਿਸੇ ਵਕਤ ਹਰਸਿਮਰਤ ਕੌਰ ਬਾਦਲ ਨੇ ਮੀਡੀਆ ਨੂੰ ਮੁਖਾਤਿਬ ਹੁੰਦੇ ਅਰਦਾਸ ਕਰਦੇ ਹੋਏ ਕਿਹਾ ਸੀ ਕਿ ਜੇ ਅਸੀਂ ਮਾੜੇ ਕੰਮ ਕੀਤੇ ਹਨ ਤਾਂ ਸਾਡਾ ਕੱਖ ਨਾ ਰਹੇ। ਅੱਜ ਉਹਨਾਂ ਦੀ ਅਰਦਾਸ ਸੱਚ ਹੁੰਦੀ ਜਾਪਦੀ ਹੈ। 104 ਸਾਲ ਪੁਰਾਣੀ ਪਾਰਟੀ ਦਾ ਸ. ਸੁਖਬੀਰ ਬਾਦਲ ਨੇ ਜਲੂਸ ਕੱਢ ਕੇ ਰੱਖ ਦਿੱਤਾ ਹੈ। ਇੱਕ ਗੱਲ ਇਹ ਵੀ ਸਾਬਿਤ ਹੋ ਗਈ ਹੈ ਕਿ ਸੁਖਬੀਰ ਬਾਦਲ ਹੀ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ (ਬਾਦਲ) ਇਹਨਾਂ ਦੀ ਨਿੱਜੀ ਜਾਇਦਾਦ ਹੈ। ਬਾਕੀ ਸਾਰੇ ਲੀਡਰ ਤੇ ਵਰਕਰ ਸਿਰਫ ਨਾਮ ਦੇ ਹੀ ਹਨ। ਬਿਕਰਮਜੀਤ ਸਿੰਘ ਮਜੀਠੀਆ ਚੋਣਾਂ ਲੜਨਾ ਚਾਹੁੰਦੇ ਸਨ ਪਰ ਕੋਰ ਕਮੇਟੀ (ਸ਼੍ਰੋਮਣੀ ਅਕਾਲੀ ਦਲ ਬਾਦਲ) ਨੇ ਉਹਨਾਂ ਦੀ ਗੱਲ ਨਹੀਂ ਮੰਨੀ। ਅਕਾਲੀ ਦਲ ਬਾਦਲ ਨੇ ਭਾਜਪਾ ਨੂੰ ਪੰਜਾਬ ਦੀਆਂ ਚਾਰੇ ਸੀਟਾਂ ਤੇ ਲੁਕਵਾਂ ਸਮੱਰਥਨ ਦੇ ਦਿੱਤਾ।
Author : Malout Live