ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੂਨਦਾਨ ਕੈਂਪ ਲਈ ਡੀ.ਏ.ਵੀ. ਕਾਲਜ, ਮਲੋਟ ਸਨਮਾਨਿਤ ਕੀਤਾ ਗਿਆ

ਸ਼੍ਰੀ ਮੁਕਤਸਰ ਸਾਹਿਬ:- ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਅਤੇ ਐਸ.ਐਮ.ਓ. ਡਾ. ਸਤੀਸ਼ ਗੋਇਲ ਦੀ ਅਗਵਾਈ ਹੇਠ ਕੋਵਿਡ -19 ਦੇ ਮਹਾਂਮਾਰੀ ਦੌਰਾਨ ਖੂਨਦਾਨ ਕੈਂਪ ਲਗਾ ਕੇ ਸਮਾਜ ਸੇਵਾ ਕਰ ਰਹੀਆਂ ਸੰਸਥਾਵਾਂ ਵਿੱਚੋਂ ਡੀ.ਏ.ਵੀ ਕਾਲਜ, ਮਲੋਟ ਨੂੰ ਵਿਸ਼ੇਸ਼ ਤੌਰ ਤੇ ਸਰਟੀਫਿਕੇਟ ਅਤੇ ਸਮਰਿਤੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਦੱਸਿਆ ਕਿ ਡੀ.ਏ.ਵੀ. ਕਾਲਜ, ਮਲੋਟ ਵੱਲੋਂ ਸਮਾਜ ਸੇਵਾ ਅਤੇ ਮਨੁੱਖੀ ਸੇਵਾ ਦੇ ਅਜਿਹੇ ਕਾਰਜ ਨਿਰੰਤਰ ਜਾਰੀ ਹਨ ਅਤੇ ਭਵਿੱਖ ਵਿੱਚ ਵੀ ਲੋਕਾਂ ਦੀ ਸਿਹਤ ਲਈ ਅਜਿਹੇ ਪ੍ਰੋਜੈਕਟ ਪੂਰੇ ਕੀਤੇ ਜਾਣਗੇ। ਕਾਲਜ ਦੇ ਸਟਾਫ ਸੈਕਟਰੀ ਡਾ. ਬ੍ਰਹਮਵੇਦ ਸ਼ਰਮਾ ਨੇ ਡੀ.ਏ.ਵੀ. ਕਾਲਜ, ਮਲੋਟ ਵੱਲੋਂ ਸ਼ੁਰੂ ਕੀਤੇ ਸਮਾਜ ਸੇਵਾ ਦੇ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਦਫ਼ਤਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਐਨ.ਐੱਸ.ਐੱਸ. ਪ੍ਰੋਗਰਾਮ ਅਧਿਕਾਰੀ ਸ੍ਰੀ ਸੁਭਾਸ਼ ਗੁਪਤਾ, ਡਾ: ਜਸਬੀਰ ਕੌਰ, ਸ੍ਰੀ ਦੀਪਕ ਅਗਰਵਾਲ, ਸ੍ਰੀ ਰਾਮ ਮਨੋਜ ਸ਼ਰਮਾ ਅਤੇ ਸ੍ਰੀ ਵਿੱਕੀ ਕਾਲੜਾ ਹਾਜ਼ਰ ਸਨ।