ਚੰਦਰ ਮਾਡਲ ਸਕੂਲ 'ਚ ਧੂਮਧਾਮ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਓਹਾਰ
ਮਲੋਟ: ਸਥਾਨਕ ਨਿਊ ਗੋਬਿੰਦ ਨਗਰ ਸਥਿਤ ਚੰਦਰ ਮਾਡਲ ਹਾਈ ਸਕੂਲ 'ਚ ਜਨਮ ਅਸ਼ਟਮੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਜਨਮ ਅਸ਼ਟਮੀ ਦੇ ਤਿਓਹਾਰ ਨਾਲ ਸੰਬੰਧਿਤ ਵੱਖ-ਵੱਖ ਪੁਸ਼ਾਕਾਂ ਵਿੱਚ ਸੱਜ ਧੱਜ ਕੇ ਆਏ। ਸਕੂਲ ਦੇ ਡਾਇਰੈਕਟਰ ਕਮ ਪ੍ਰਿੰਸੀਪਲ ਚੰਦਰ ਮੋਹਨ ਸੁਥਾਰ ਅਤੇ ਮੁੱਖ ਅਧਿਆਪਿਕਾ ਸ਼੍ਰੀਮਤੀ ਰਜਨੀ ਸੁਥਾਰ
ਨੇ ਦੱਸਿਆ ਕਿ ਸਕੂਲ ਵਿੱਚ ਸਾਰੇ ਹੀ ਪੁਰਾਤਨ ਤਿਓਹਾਰ ਧੂਮਧਾਮ ਨਾਲ ਮਨਾਏ ਜਾਂਦੇ ਹਨ ਅਤੇ ਅੱਜ ਜਨਮ ਅਸ਼ਟਮੀ ਦੇ ਤਿਓਹਾਰ ਮੌਕੇ ਵੀ ਵਿਦਿਆਰਥੀ ਵੱਖ-ਵੱਖ ਪੁਸ਼ਾਕਾਂ ਵਿੱਚ ਸੱਜ ਕੇ ਆਏ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਜਨਮ ਅਸ਼ਟਮੀ ਦੇ ਤਿਉਹਾਰ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਦੁਨਿਆਂ ਤੇ ਪਾਪ ਅਤੇ ਅੱਤਿਆਚਾਰ ਵੱਧ ਗਿਆ ਸੀ ਤਾਂ ਉਸ ਸਮੇਂ ਪਾਪੀਆਂ ਦਾ ਅੰਤ ਕਰਨ ਲਈ ਸ਼੍ਰੀ ਕ੍ਰਿਸ਼ਨ ਨੇ ਜਨਮ ਲਿਆ ਸੀ। Author: Malout Live